ਗੈਂਗਸਟਰ ਕੁਲਦੀਪ ਕੀਪਾ ਦੇ ਕਤਲ ਕੇਸ ’ਚ ਭਗੌਡ਼ਾ ਕਾਬੂ
Tuesday, Jun 05, 2018 - 01:56 AM (IST)

ਬੱਧਨੀ ਕਲਾਂ, (ਬੱਬੀ)- ਗੈਂਗਸਟਰ ਕੁਲਦੀਪ ਸਿੰਘ ਕੀਪਾ ਬੱਧਨੀ ਕਲਾਂ ਦੇ ਕਤਲ ਕੇਸ ’ਚ ਭਗੌਡ਼ੇ ਪਿੰਡ ਬੁੱਟਰ ਕਲਾਂ ਦੇ ਇਕ ਵਿਅਕਤੀ ਨੂੰ ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਵੱਲੋਂ ਕਾਬੂ ਕਰਨ ’ਚ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ 7-1-2017 ਨੂੰ ਬੱਧਨੀ ਕਲਾਂ ਦੇ ਇਕ ਨਾਮੀ ਗੈਂਗਸਟਰ ਕੁਲਦੀਪ ਸਿੰਘ ਕੀਪਾ ਦਾ ਪਿੰਡ ਬੁੱਟਰ ਕਲਾਂ ਵਿਖੇ ਦਿਨ-ਦਿਹਾਡ਼ੇ ਹੋਰ ਗੈਂਗਸਟਰਾਂ ਦੇ ਗਰੁੱਪ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਪੁਲਸ ਵੱਲੋਂ ਕਈ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ ਪਡ਼ਤਾਲ ਸਮੇਂ ਇਸ ਕਤਲ ਦੀ ਸਾਜਿਸ਼ ਰਚਣ ’ਚ ਹਰਦੀਪ ਸਿੰਘ ਉਰਫ ਕਾਲਾ ਪੁੱਤਰ ਆਤਮਾ ਸਿੰਘ ਵਾਸੀ ਬੁੱਟਰ ਕਲਾਂ ਦੇ ਹੱਥ ਹੋਣ ਦੇ ਸਬੂਤ ਸਾਹਮਣੇ ਆ ਗਏ, ਜਿਸ ’ਤੇ ਉਸ ਨੂੰ ਇਸ ਕੇਸ ’ਚ ਸ਼ਾਮਲ ਕਰ ਲਿਆ ਗਿਆ ਤੇ ਗ੍ਰਿਫਤਾਰੀ ਕਰਨ ਲਈ ਜਦੋਂ ਪੁਲਸ ਨੇ ਕਾਰਵਾਈ ਕੀਤੀ ਗਈ ਤਾਂ ਇਹ ਵਿਅਕਤੀ ਪੁਲਸ ਦੇ ਹੱਥ ਆਉਣ ਦੀ ਥਾਂ ਭਗੌਡ਼ਾ ਹੋ ਗਿਆ, ਅਦਾਲਤ ’ਚ ਕੇਸ ਦੀ ਸੁਣਵਾਈ ਦੌਰਾਨ ਵੀ ਇਹ ਹਾਜ਼ਰ ਨਹੀਂ ਹੋਇਆ, ਜਿਸ ’ਤੇ ਮਾਨਯੋਗ ਅਦਾਲਤ ਵੱਲੋਂ ਇਸ ਨੂੰ ਭਗੌਡ਼ਾ ਕਰਾਰ ਦੇ ਦਿੱਤਾ ਗਿਆ।
ਥਾਣਾ ਮੁਖੀ ਨੇ ਕਿਹਾ ਕਿ ਇਸ ਵਿਅਕਤੀ ਖਿਲਾਫ ਇਕ ਹੋਰ ਮਾਮਲਾ ਵੀ ਦਰਜ ਹੈ ਜਿਸ ’ਚ ਵੀ ਇਹ ਪੁਲਸ ਨੂੰ ਲੋਡ਼ੀਂਦਾ ਸੀ, ਅੱਜ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਹਰਦੀਪ ਸਿੰਘ ਉਰਫ ਕਾਲਾ ਪਿੰਡ ਬੁੱਟਰ ਕਲਾਂ ਵਿਖੇ ਆਇਆ ਹੋਇਆ ਹੈ ਤੇ ਇਸ ਸਮੇਂ ਆਪਣੇ ਘਰ ’ਚ ਹੈ, ਜਿਸ ’ਤੇ ਤੁਰੰਤ ਕਾਰਵਾਈ ਕਰਕੇ ਹਰਦੀਪ ਸਿੰਘ ਉਰਫ ਕਾਲਾ ਨੂੰ ਉਸ ਦੇ ਘਰੋਂ ਕਾਬੂ ਕਰ ਲਿਆ ਗਿਆ, ਥਾਣਾ ਮੁਖੀ ਨੇ ਕਿਹਾ ਕਿ ਉਕਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।