ਪੁਲਸ ਮੁਲਾਜ਼ਮ ਨੂੰ ਕਤਲ ਕੇਸ ''ਚ ਉਮਰ ਕੈਦ

Thursday, May 31, 2018 - 05:40 AM (IST)

ਪੁਲਸ ਮੁਲਾਜ਼ਮ ਨੂੰ ਕਤਲ ਕੇਸ ''ਚ ਉਮਰ ਕੈਦ

ਮੋਹਾਲੀ,   (ਕੁਲਦੀਪ)-  ਜ਼ਿਲਾ ਅਦਾਲਤ ਨੇ ਪੁਲਸ ਕਾਂਸਟੇਬਲ ਦੇ ਭਰਾ ਮਨਜਿੰਦਰ ਸਿੰਘ ਉਰਫ ਸੋਨੂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਸਬੰਧੀ ਪੁਲਸ ਸਟੇਸ਼ਨ ਫੇਜ਼-8 ਮੋਹਾਲੀ ਵਿਚ ਦਰਜ ਕੀਤੇ ਕੇਸ ਦੀ ਸੁਣਵਾਈ ਕਰਦਿਆਂ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ । 
ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਲੋਂ ਦੋਸ਼ੀ ਨੂੰ ਧਾਰਾ-302 ਵਿਚ ਉਮਰ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ । ਧਾਰਾ-326 ਵਿਚ 2 ਸਾਲ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ । ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਉਣ ਉਪਰੰਤ ਜੇਲ ਭੇਜ ਦਿੱਤਾ ਹੈ । ਅਦਾਲਤ ਨੇ ਉਸ ਨੂੰ ਦੋ ਦਿਨ ਪਹਿਲਾਂ ਦੋਸ਼ੀ ਕਰਾਰ ਦਿੱਤਾ ਸੀ । 
ਪੁਲਸ ਸਟੇਸ਼ਨ ਫੇਜ਼-8 ਵਿਚ ਕਾਂਸਟੇਬਲ ਹਰਿੰਦਰਜੀਤ ਸਿੰਘ ਨਿਵਾਸੀ ਪਿੰਡ ਵੇਈਂ-ਪੁਈਂ (ਗੋਇੰਦਵਾਲ ਸਾਹਿਬ) ਦੇ ਬਿਆਨਾਂ 'ਤੇ ਉਸ ਦੇ ਭਰਾ ਮਨਜਿੰਦਰ ਸਿੰਘ ਉਰਫ ਸੋਨੂ ਦੇ ਕਤਲ ਕੇਸ ਸਬੰਧੀ 23 ਜੂਨ 2014 ਨੂੰ ਕਾਂਸਟੇਬਲ ਅੰਮ੍ਰਿਤਪਾਲ ਸਿੰਘ, ਕਾਂਸਟੇਬਲ ਮੋਹਨ ਲਾਲ, ਰਛਪਾਲ ਸਿੰਘ ਤੇ 4-5 ਅਣਪਛਾਤੇ ਵਿਅਿਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ । ਬਾਅਦ ਵਿਚ ਪੁਲਸ ਨੇ ਕੇਸ ਦੀ ਜਾਂਚ ਸ਼ੁਰੂ ਕੀਤੀ ਤਾਂ ਮੋਹਨ ਲਾਲ ਤੇ ਰਛਪਾਲ ਸਿੰਘ ਨੂੰ ਇਸ ਕੇਸ ਵਿਚੋਂ ਕੱਢ ਦਿੱਤਾ ਗਿਆ ਸੀ । ਕਾਂਸਟੇਬਲ ਅੰਮ੍ਰਿਤਪਾਲ ਸਿੰਘ ਇਸ ਸਮੇਂ ਜੇਲ ਵਿਚ ਬੰਦ ਸੀ।


Related News