ਮਾਂ ਦਿਵਸ ਮੌਕੇ ਕੀਤਾ ਗਿਆ ਮਾਵਾਂ ਦਾ ਸਨਮਾਨ

Monday, May 14, 2018 - 11:15 AM (IST)

ਮਾਂ ਦਿਵਸ ਮੌਕੇ ਕੀਤਾ ਗਿਆ ਮਾਵਾਂ ਦਾ ਸਨਮਾਨ

ਲੋਹੀਆਂ ਖਾਸ (ਮਨਜੀਤ)— ਜਲੰਧਰ ਇੰਟਰਨੈਸ਼ਨਲ ਪਬਲਿਕ ਸਕੂਲ ਅਤੇ ਜਲੰਧਰ ਪਬਲਿਕ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਮਦਰਜ਼ ਡੇਅ ਬੜੇ ਹੀ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਈਆਂ ਗਈਆਂ ਪ੍ਰਤੀਯੋਗਤਾਵਾਂ 'ਚ ਬੱਚਿਆਂ ਦੇ ਕਾਰਡ ਮੇਕਿੰਗ, ਭਾਸ਼ਣ, ਸਲੋਗਨ, ਸੁੰਦਰ ਲਿਖਾਈ, ਲੇਖ ਰਚਨਾ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। 
ਬੱਚਿਆਂ ਵੱਲੋਂ ਮਾਂ ਦੇ ਪਿਆਰ ਅਤੇ ਮਮਤਾ ਨੂੰ ਦਰਸਾਉਂਦੇ ਹੋਏ ਸੁੰਦਰ-ਸੁੰਦਰ ਚਿੱਤਰ ਬਣਾਏ ਗਏ। ਵਧੀਆ ਕਾਰਗੁਜ਼ਾਰੀ ਵਾਲੇ ਬੱਚਿਆਂ ਨੂੰ ਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਸਕੂਲ ਦੇ ਐੱਮ. ਡੀ. ਰਣਜੀਤ ਸਿੰਘ ਮਰੋਕ ਅਤੇ ਜਨਰਲ ਸਕੱਤਰ ਮੈਡਮ ਕੁਵਿੰਦਰ ਕੌਰ ਮਰੋਕ ਵੱਲੋਂ ਸਨਮਾਨਤ ਕੀਤਾ ਗਿਆ। 
ਸਕੂਲ ਪ੍ਰਿੰਸੀਪਲ ਤਰਜਿੰਦਰਪਾਲ ਸਿੰਘ ਅਤੇ ਮੈਡਮ ਰੇਨੂੰ ਅਰੋੜਾ ਵੱਲੋਂ ਬੱਚਿਆਂ ਨੂੰ ਇਸ ਸ਼ੁੱਭ ਮੌਕੇ ਮਾਤਾ-ਪਿਤਾ ਦਾ ਸਤਿਕਾਰ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨ ਦੀ ਪ੍ਰੇਰਨਾ ਦਿੱਤੀ ਗਈ ਅਤੇ ਮਾਂ ਵੱਲੋਂ ਜ਼ਿੰਦਗੀ 'ਚ ਨਿਭਾਈਆਂ ਗਈਆਂ ਵੱਖ-ਵੱਖ ਭੂਮਿਕਾਵਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਮੈਡਮ ਗੁਰਮੀਤ ਕੌਰ ਵਿਰਕ, ਸੋਨਿਕਾ, ਪਰਮਜੀਤ ਕੌਰ, ਪ੍ਰਭਜੋਤ ਕੌਰ, ਰੀਟਾ, ਨਿਤਿਕਾ, ਗਿਤਿਕਾ, ਪ੍ਰਭਜੀਤ ਕੌਰ, ਹਿਮਾਨੀ, ਸੰਦੀਪ ਕੌਰ ਸਮੇਤ ਹੋਰ ਸਕੂਲ ਸਟਾਫ, ਵਿਦਿਆਰਥੀ ਤੇ ਬੱਚਿਆਂ ਦੀਆਂ ਮਾਤਾਵਾਂ ਮੌਜੂਦ ਸਨ।


Related News