ਅੱਗ ਦੀ ਭੇਟ ਚੜ੍ਹੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ

05/26/2018 12:56:24 AM

ਮੇਹਟੀਆਣਾ, (ਸੰਜੀਵ)- ਅੱਜ ਸ਼ਾਮ ਕਰੀਬ 6.30 ਵਜੇ ਪਿੰਡ ਦਿਹਾਣਾ 'ਚ ਵੱਸੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗਣ ਨਾਲ ਕੁੱਲ 12 ਝੁੱਗੀਆਂ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈਆਂ। ਦਿਨ ਦਾ ਸਮਾਂ ਹੋਣ ਕਾਰਨ ਕਿਸੇ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅੱਗ ਲੱਗਣ ਦੀ ਵਜ੍ਹਾ ਝੁੱਗੀਆਂ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦਾ ਸਪਾਰਕ ਕਰਨਾ ਦੱਸੀ ਜਾ ਰਹੀ ਹੈ। 
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਨੇ ਸਥਾਨਕ ਝੁੱਗੀਆਂ ਕੋਲ ਪਹੁੰਚ ਕੇ ਅੱਗ ਉੱਤੇ ਜਦੋਂ ਤੱਕ ਕਾਬੂ ਪਾਇਆ ਤੱਦ ਤੱਕ ਪ੍ਰਵਾਸੀ ਮਜ਼ਦੂਰਾਂ ਦੀਆਂ ਬਾਰਾਂ ਝੁੱਗੀਆਂ 'ਚ ਪਿਆ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਇਨ੍ਹਾਂ ਸਾਰੀਆਂ ਝੁੱਗੀਆਂ 'ਚ ਰੱਖੇ ਲਗਭਗ 30 ਹਜ਼ਾਰ ਰੁਪਏ ਵੀ ਅੱਗ ਦੀ ਭੇਟ ਚੜ੍ਹ ਗਏ। 
ਸਥਾਨਕ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਝੁੱਗੀਆਂ 'ਚ ਪਿਆ ਖਾਣ ਪੀਣ ਦਾ ਸਮਾਨ ਵੀ ਸੜਲ ਗਿਆ। 


Related News