ਲਖਨਊ-ਆਗਰਾ ਐਕਸਪ੍ਰੈੱਸ ਹਾਈਵੇ ''ਤੇ ਡਿਵਾਈਡਰ ਨਾਲ ਟਕਰਾਈ ਬੱਸ, 12 ਲੋਕ ਜ਼ਖਮੀ

05/23/2018 1:55:24 PM

ਆਗਰਾ—ਲਖਨਊ ਐਕਸਪ੍ਰੈੱਸ 'ਤੇ ਬੁੱਧਵਾਰ ਨੂੰ ਚਲਦੀ ਬੱਸ ਦੇ ਡਿਵਾਈਡਰ ਨਾਲ ਟਕਰਾਉਣ 'ਤੇ ਭਿਆਨਕ ਅੱਗ ਲੱਗ ਗਈ। ਬੱਸ 'ਚ ਸਵਾਰ 50 ਯਾਤਰੀ ਅੰਦਰ ਹੀ ਫਸ ਗਏ। ਕਿਸੇ ਤਰ੍ਹਾਂ ਉਨ੍ਹਾਂ ਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਸੂਚਨਾ ਮਿਲਣ 'ਤੇ ਕਰੀਬ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ। ਅੱਗ ਨੂੰ ਕਾਬੂ 'ਚ ਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਘਟਨਾ 'ਚ ਕਰੀਬ ਇਕ ਦਰਜਨ ਯਾਤਰੀ ਜ਼ਖਮੀ ਹੋਏ। ਬੱਸ ਲਖਨਊ ਤੋਂ ਬਾਲਾਜੀ ਜਾ ਰਹੀ ਸੀ, ਉਦੋਂ ਹੀ ਲਖਨਊ-ਆਗਰਾ ਐਕਸਪ੍ਰੈੱਸ ਹਾਈਵੇ 'ਤੇ ਅਚਾਨਕ ਬੱਸ ਇਕ ਡਿਵਾਈਡਰ ਨਾਲ ਟਕਰਾਈ, ਜਿਸ ਕਾਰਨ ਬੱਸ 'ਚ ਅੱਗ ਲੱਗ ਗਈ। ਇਸ ਬੱਸ 'ਚ 50 ਯਾਤਰੀ ਸਵਾਰ ਸਨ। ਬੱਸ 'ਚ ਅੱਗ ਲੱਗਣ ਤੋਂ ਬਾਅਦ ਯਾਤਰੀਆਂ ਨੇ ਬੱਸ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਜਦਕਿ ਇਸ ਹਾਦਸੇ 'ਚ ਇਕ ਦਰਜਨ ਲੋਕ ਜ਼ਖਮੀ ਹੋਏ, ਜਿੰਨ੍ਹਾਂ ਨੂੰ ਆਗਰਾ ਹਸਪਤਾਲ 'ਚ ਇਲਾਜ ਕਰਨ ਲਈ ਭੇਜ ਦਿੱਤਾ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਬੱਸ 'ਚ ਲੱਗੀ ਅੱਗ ਨੂੰ ਸਖਤ ਮਿਹਨਤ ਤੋਂ ਬਾਅਦ ਬੁਝਾਇਆ ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਤੋਂ ਸੜ ਚੁੱਕੀ ਸੀ।


Related News