ਲਿਪ-ਬਾਮ ਨੂੰ ਅਲਗ-ਅਲਗ ਤਰੀਕਿਆਂ ਨਾਲ ਇਸਤੇਮਾਲ ਕਰਨ ਦੇ ਤਰੀਕੇ

05/26/2018 4:58:31 PM

ਜਲੰਧਰ — ਅੱਜ ਤੱਕ ਤੁਸੀਂ ਲਿਪ-ਬਾਮ ਸਿਰਫ ਬੁੱਲਾਂ 'ਤੇ ਹੀ ਲਗਾਉਣ ਲਈ ਇਸਤੇਮਾਲ ਕੀਤੀ ਹੋਵੇਗੀ। ਇਸ ਲਿਪ-ਬਾਮ ਨੂੰ ਅਸੀਂ ਹੋਰ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹਾਂ। ਲਿਪ-ਬਾਮ ਬੁੱਲਾਂ ਲਈ ਹੀ ਨਹੀਂ ਸਗੋਂ ਡਾਕਸਰਕਲ, ਰੁੱਖੇ ਵਾਲਾਂ ਨੂੰ ਨਰਮ ਕਰਨ ਅਤੇ ਫੱਟੀਆਂ ਅੱਡੀਆਂ ਨੂੰ ਭਰਨ ਲਈ ਵੀ ਇਸਤੇਮਾਲ ਕਰ ਸਕਦੇ ਹਾਂ ਅਤੇ ਵੈਸਲੀਨ ਵੀ ਪੈਟਰੋਲੀਅਮ ਜੈਲੀ ਤੋਂ ਹੀ ਬਣਦੀ ਹੈ। ਵੈਸਲੀਨ ਅਤੇ ਲਿਪ ਬਾਮ 'ਚ ਫਰਕ ਖੁਸ਼ਬੂ ਦਾ ਹੀ ਹੁੰਦਾ ਹੈ। ਅੱਜ ਕੱਲ ਬਾਜ਼ਾਰ 'ਚ ਵੀ ਤੁਹਾਨੂੰ ਲਿਪ ਬਾਮ ਦੇ ਵੱਖ-ਵੱਖ ਕਲਰ ਅਤੇ ਖੁਸ਼ਬੂ ਦੇ ਨਵੇਂ ਇਸੈਂਸ ਮਿਲ ਜਾਂਦੇ ਹਨ। ਆਓ ਜਾਣਦੇ ਹਾਂ ਇਸ ਨੂੰ ਇਸਤੇਮਾਲ ਕਰਨ ਦੇ ਕੁਝ ਹੋਰ ਤਰੀਕੇ।
1. ਜੁਕਾਮ ਲੱਗਣ 'ਤੇ
ਜੁਕਾਮ ਨਾਲ ਤੁਹਾਡੀ ਨੱਕ ਉਪਰੋਂ ਰੁੱਖੀ ਹੋ ਜਾਂਦੀ ਹੈ ਤਾਂ ਇਸ 'ਤੇ ਲਿਪ-ਬਾਪ ਲਗਾਓ ਅਤੇ ਆਰਾਮ ਪਾਓ।
2. ਨਹੁੰਆਂ ਦੀ ਸਕਿਨ ਨੂੰ ਮੁਲਾਇਮ ਕਰਨ ਲਈ
ਨਹੁੰਆਂ ਦੀ ਆਸ ਪਾਸ ਦੀ ਚਮੜੀ ਖਰਾਬ ਹੋ ਜਾਵੇ ਤਾਂ ਤੁਸੀਂ ਉਸ 'ਤੇ ਲਿਪ-ਬਾਮ ਲਗਾ ਸਕਦੇ ਹੋ।
3. ਪੈਰਾਂ ਦੇ ਆਰਾਮ ਲਈ
ਨਵੀਂ ਸੈਂਡਲਸ ਨਾਲ ਪੈਰਾਂ 'ਤੇ ਛਾਲੇ ਪੈ ਜਾਣ ਤਾਂ ਲਿਪ-ਬਾਮ ਇਨ੍ਹਾਂ ਛਾਲਿਆਂ ਨੂੰ ਦੂਰ ਕਰਦੀ ਹੈ।
4. ਹੇਅਰ ਡਰਾਏ
ਵਾਲਾਂ ਨੂੰ ਕਲਰ ਕਰਦੇ ਹੋਏ ਲਿਪ-ਬਾਮ ਮੱਥੇ ਅਤੇ ਗਰਦਨ 'ਤੇ ਲਗਾਓ। ਇਸ ਨਾਲ ਤੁਸੀਂ ਹੇਅਰ-ਡਾਈ ਦੇ ਦਾਗ ਤੋਂ ਬਚ ਸਕਦੇ ਹੋ।
5. ਰੇਜ਼ਰ ਕਰਨ ਨਾਲ ਖੂਨ ਵਗਣਾ
ਸ਼ੇਵ ਕਰਦੇ ਹੋਏ ਬਲੇਡ ਲੱਗ ਜਾਵੇ ਅਤੇ ਖੂਨ ਨਿਕਲਣਾ ਸ਼ੁਰੂ ਹੋ ਜਾਵੇ ਤਾਂ ਤੁਸੀਂ ਲਿਪ-ਬਾਮ ਲਗਾਓ। ਖੂਨ ਨਿਕਲਣਾ ਬੰਦ ਹੋ ਜਾਵੇਗਾ।
6. ਅੱਖਾਂ ਲਈ
ਡਾਕ ਸਰਕਲਸ ਹੋਣ 'ਤੇ ਤੁਸੀਂ ਲਿਪ ਬਾਮ ਦਾ ਇਸਤੇਮਾਲ ਕ੍ਰੀਮ ਤਰ੍ਹਾਂ ਕਰ ਸਕਦੇ ਹੋ।
7. ਆਈਬਰੋਜ਼
ਆਈਬਰੋਜ਼ ਦੇ ਖਿਲਰੇ ਵਾਲਾਂ ਨੂੰ ਤੁਸੀਂ ਲਿਪ ਬਾਮ ਨਾਲ ਸ਼ੇਪ ਦੇ ਸਕਦੇ ਹੋ।
8. ਰਿੰਗ
ਅਗਰ ਤੁਹਾਡੇ ਹੱਥ 'ਚ ਰਿੰਗ ਫਸ ਗਈ ਹੈ ਤਾਂ ਤੁਸੀਂ ਇਸਦੀ ਮਦਦ ਨਾਲ ਰਿੰਗ ਬਾਹਰ ਨਿਕਾਲ ਸਕਦੇ ਹੋ।
9. ਗੱਲਾਂ ਨੂੰ ਹਾਈਲਾਈਟ ਕਰਨਾ
ਲਿਪ ਬਾਮ ਗੱਲ੍ਹਾਂ 'ਤੇ ਲਗਾਓ। ਜਿਸ ਨਾਲ ਗੱਲ੍ਹਾਂ ਚਮਕਣੀਆਂ ਸ਼ੁਰੂ ਹੋ ਜਾਣਗੀਆਂ।
10. ਮੌਇਸਚਰਾਇਜ਼ਰ
ਮੌਇਸਚਰਾਇਜ਼ਰ ਖਤਮ ਹੋਣ 'ਤੇ ਤੁਸੀਂ ਹੱਥਾਂ 'ਤੇ ਲਿਪ ਬਾਮ ਲਗਾ ਸਕਦੇ ਹੋ।


Related News