ਯੁਵਾ ਖਿਡਾਰੀ ਵੂ ਨੂੰ ਕੋਰੀਆ ਵਿਸ਼ਵ ਕੱਪ ਟੀਮ ''ਚ ਜਗ੍ਹਾ

Saturday, Jun 02, 2018 - 04:23 PM (IST)

ਯੁਵਾ ਖਿਡਾਰੀ ਵੂ ਨੂੰ ਕੋਰੀਆ ਵਿਸ਼ਵ ਕੱਪ ਟੀਮ ''ਚ ਜਗ੍ਹਾ

ਸੋਲ (ਬਿਊਰੋ)— ਦੱਖਣੀ ਕੋਰੀਆ ਦੇ ਕੋਚ ਸ਼ਿਨ ਤਾਈ ਯੋਂਗ ਨੇ ਬਾਰਸੀਲੋਨਾ ਦੇ ਸਾਬਕਾ ਯੁਵਾ ਖਿਡਾਰੀ ਲੀ ਸਿਯੁੰਗ ਵੂ ਨੂੰ ਰੂਸ 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੇ ਲਈ ਆਪਣੀ 23 ਮੈਂਬਰੀ ਟੀਮ 'ਚ ਜਗ੍ਹਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਕੋਰੀਆਈ ਟੀਮ ਦੀ ਹੋਂਡੁਰਾਸ 'ਤੇ ਅਭਿਆਸ ਮੈਚ 'ਚ 2-0 ਦੀ ਸ਼ਾਨਦਾਰ ਜਿੱਤ ਦੇ ਬਾਅਦ ਕੋਚ ਸ਼ਿਨ ਨੇ ਲੀ ਨੂੰ ਆਪਣੀ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਹੈ। 

ਹਾਲਾਂਕਿ ਕੋਚ ਨੇ ਆਪਣੀ ਸ਼ੁਰੂਆਤੀ 28 ਮੈਂਬਰੀ ਵਿਸ਼ਵ ਕੱਪ ਟੀਮ 'ਚ ਸ਼ਾਮਲ ਨਵੇਂ ਖਿਡਾਰੀਆਂ ਮੂਨ ਸਿਓਨ ਮਿਨ ਅਤੇ ਓਹ ਬਾਨ ਸੁਕ ਨੂੰ ਰੂਸ ਦੇ ਲਈ ਟੀਮ 'ਚ ਜਗ੍ਹਾ ਨਹੀਂ ਦਿੱਤੀ ਹੈ। 20 ਸਾਲਾਂ ਦੇ ਲੀ ਕੋਰੀਆ ਦੇ ਪ੍ਰਤੀਭਾਸ਼ਾਲੀ ਖਿਡਾਰੀਆਂ 'ਚ ਸ਼ਾਮਲ ਰਹੇ ਹਨ ਅਤੇ ਬਾਰਸੀਲੋਨਾ ਦੀ ਮਸ਼ਹੂਰ ਲਾ ਮਾਸੀਆ ਅਕਾਦਮੀ ਤੋਂ ਆਏ ਹਨ। ਟੋਟੇਨਹਮ ਹਾਟਸਪਰ ਦੇ ਫਾਰਵਰਡ ਹਿਊਂਗ ਮਿਨ ਅਤੇ ਕਪਤਾਨ ਸੰਗ ਯੂਇੰਗ ਨੇ ਕੋਰੀਆਈ ਟੀਮ 'ਚ ਜਗ੍ਹਾ ਬਣਾਈ ਹੈ ਜਦਕਿ ਕ੍ਰਿਸਟਲ ਪੈਲੇ ਦੇ ਲੀ ਚੁੰਗ ਯੋਂਗ ਨੂੰ ਬਾਹਰ ਕਰ ਦਿੱਤਾ ਗਿਆ ਹੈ।


Related News