ਕੁਮਾਰ ਸਵਾਮੀ ਦੇ ਸਹੁੰ ਚੁੱਕ ਪ੍ਰੋਗਰਾਮ ''ਚ ਸ਼ਾਮਲ ਹੋਣਗੇ ਸੀ.ਐਮ ਕੇਜਰੀਵਾਲ
Monday, May 21, 2018 - 05:03 PM (IST)
ਨਵੀਂ ਦਿੱਲੀ— ਕਰਨਾਟਕ ਦੇ ਬੀ.ਐਸ ਯੇਦੀਯੁਰੱਪਾ ਦੀ ਸਰਕਾਰ ਡਿੱਗਣ ਦੇ ਬਾਅਦ ਹੁਣ ਜੇ.ਡੀ.ਐਸ-ਕਾਂਗਰਸ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਡੀ.ਕੇ ਸ਼ਿਵਕੁਮਾਰ ਨੇ ਕਿਹਾ ਕਿ ਜੇ.ਡੀ.ਐਸ ਦੇ ਨੇਤਾ ਕੁਮਾਰ ਸਵਾਮੀ ਬੁੱਧਵਾਰ ਨੂੰ ਇੱਕਲੇ ਹੀ ਅਹੁਦੇ ਦੀ ਸਹੁੰ ਚੁੱਕਣਗੇ। ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਬਹੁਮਤ ਸਾਬਿਤ ਕਰਨ ਲਈ ਹੋਣ ਵਾਲੇ ਪਾਵਰ ਜਾਂਚ ਦੇ ਬਾਅਦ ਸਹੁੰ ਚੁੱਕਣਗੇ। ਇਸ ਵਿਚਕਾਰ ਕੁਮਾਰ ਸਵਾਮੀ ਦੇ ਸਹੁੰ ਚੁੱਕ ਪ੍ਰੋਗਰਾਮ 'ਚ ਕਈ ਮੁੱਖਮੰਤਰੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
#Delhi Chief Minister Arvind Kejriwal to attend oath taking ceremony of HD Kumaraswamy on May 23. He was invited by HD Deve Gowda #Karnataka (File pic) pic.twitter.com/3pdxtjpv4h
— ANI (@ANI) May 21, 2018
23 ਮਈ ਨੂੰ ਹੋਣ ਵਾਲੇ ਸਹੁੰ ਚੁੱਕ ਪ੍ਰੋਗਰਾਮ 'ਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਣ ਵਾਲੇ ਹਨ। ਉਨ੍ਹਾਂ ਨੂੰ ਖੁਦ ਐਚ.ਡੀ ਦੇਵਗੌੜਾ ਨੇ ਸਹੁੰ ਚੁੱਕ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਸੱਦਾ ਭੇਜਿਆ ਹੈ। ਸਹੁੰ ਚੁੱਕ ਪ੍ਰੋਗਰਾਮ 'ਚ ਆਂਧਰਾ ਪ੍ਰਦੇਸ਼ ਦੇ ਸੀ.ਐਮ ਚੰਦਰਬਾਬੂ ਨਾਇਡੂ, ਤੇਲੰਗਾਨਾ ਦੇ ਸੀ.ਐਮ ਕੇਸੀ ਰਾਵ, ਪੱਛਮੀ ਬੰਗਾਲ ਦੇ ਸੀ.ਐਮ ਮਮਤਾ ਬੈਨਰਜੀ ਅਤੇ ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਵੀ ਸ਼ਾਮਲ ਹੋ ਸਕਦੇ ਹਨ।