ਵਾਰਾਣਸੀ ਹਾਦਸੇ ਦੀ ਦਹਿਸ਼ਤ ਖਰੜ ''ਚ ਵੀ
Thursday, May 17, 2018 - 01:14 PM (IST)
ਖਰੜ (ਅਮਰਦੀਪ, ਰਣਬੀਰ, ਸ਼ਸ਼ੀ) : ਖਰੜ-ਮੋਹਾਲੀ ਕੌਮੀ ਮਾਰਗ 'ਤੇ ਨਿਰਮਾਣ ਅਧੀਨ ਫਲਾਈਓਵਰ ਹੇਠੋਂ ਵੀ ਸੈਂਕੜੇ ਵਾਹਨ ਰੋਜ਼ਾਨਾ ਮੌਤ ਦੇ ਸਾਏ ਹੇਠੋਂ ਲੰਘ ਰਹੇ ਹਨ। ਵਾਰਾਨਸੀ ਦੇ ਨਿਰਮਾਣ ਅਧੀਨ ਫਲਾਈਓਵਰ ਦੇ ਡਿਗਣ ਕਾਰਨ ਹਾਦਸੇ ਦੇ ਡਰ ਕਾਰਨ ਲੋਕ ਹੁਣ ਖਰੜ ਵਿਚ ਨਿਰਮਾਣ ਅਧੀਨ ਫਲਾਈਓਵਰ ਹੇਠੋਂ ਲੰਘਣ ਲਈ ਖੌਫ ਮਹਿਸੂਸ ਕਰ ਰਹੇ ਹਨ ਕਿਉਂਕਿ ਕੰਪਨੀ ਵਲੋਂ ਪੁਲ 'ਤੇ ਸਪੈਨ ਲਾਏ ਜਾ ਰਹੇ ਹਨ ਤੇ ਸ਼ਰੇਆਮ ਹੇਠੋਂ ਵਾਹਨ ਲੰਘ ਰਹੇ ਹਨ ਜੇਕਰ ਕੋਈ ਵੀ ਸਪੈਨ ਜਾਂ ਹੋਰ ਸਮੱਗਰੀ ਉਪਰੋਂ ਡਿਗਦੀ ਹੈ ਤਾਂ ਹੇਠਾਂ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ।
ਭਾਵੇਂ ਕਿ ਕੰਪਨੀ ਦੇ ਅਧਿਕਾਰੀਆਂ ਵਲੋਂ ਵਾਰਾਣਸੀ ਤੋਂ ਸਬਕ ਲੈਂਦਿਆਂ ਜਿਥੇ ਵੱਡੀਆਂ ਸੈਲਫਾਂ ਰੱਖੀਆਂ ਜਾ ਰਹੀਆਂ ਸਨ, ਉਥੇ ਹੇਠਾਂ ਬੈਰੀਕੇਡ ਲਾ ਕੇ ਕਰਮਚਾਰੀ ਖੜ੍ਹੇ ਕੀਤੇ ਹੋਏ ਸਨ ਜੇਕਰ ਸਰਕਾਰ ਨੇ ਫਲਾਈਓਵਰ ਬਣਾਉਣਾ ਹੀ ਸੀ ਤਾਂ ਪਹਿਲਾ ਆਰਜ਼ੀ ਤੌਰ 'ਤੇ ਟ੍ਰੈਫਿਕ ਦੇ ਬਦਲਵੇਂ ਰੂਟ ਕੀਤੇ ਜਾਂਦੇ ਪਰ ਆਵਾਜਾਈ ਦੌਰਾਨ ਹੀ ਪੁਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਲੋਕ ਜਦੋਂ ਪੁਲ ਹੇਠੋਂ ਆਪਣੇ ਵਾਹਨ ਲੰਘਾਉਂਦੇ ਹਨ ਤਾਂ ਪ੍ਰਮਾਤਮਾ ਨੂੰ ਯਾਦ ਕਰਦੇ ਨਜ਼ਰ ਆਉਂਦੇ ਹਨ।
