ਕਾਰ ਰਾਹੀਂ ਪਹਾੜੀ ਇਲਾਕਿਆਂ ''ਤੇ ਜਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Thursday, May 31, 2018 - 11:45 PM (IST)

ਕਾਰ ਰਾਹੀਂ ਪਹਾੜੀ ਇਲਾਕਿਆਂ ''ਤੇ ਜਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ਜਲੰਧਰ—ਅੱਜ ਦੇ ਸਮੇਂ 'ਚ ਅਜਿਹਾ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਲੋਕ ਗਰਮੀਆਂ ਦੇ ਮੌਸਮ 'ਚ ਆਪਣੀ ਦੋਸਤੀ ਅਤੇ ਰਿਸ਼ਤੇਦਾਰਾਂ ਨਾਲ ਘੁਮੰਣ ਜਾਂਦੇ ਹਨ। ਉੱਥੇ ਮੈਦਾਨੀ ਇਲਾਕੇ ਦੇ ਮੁਕਾਬਲੇ ਪਹਾੜੀ ਇਕਾਲੇ 'ਚ ਗੱਡੀ ਚਲਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਇਸ ਲਈ ਸਭ ਤੋਂ ਪਹਿਲੇ ਇਸ ਗੱਲ ਦਾ ਖਿਆਲ ਰੱਖੋ ਕਿ ਤੁਹਾਡੇ ਗੱਡੀ ਪਹਾੜੀ ਇਲਾਕੇ 'ਚ ਚੱਲਣ ਯੋਗ ਹੈ ਕਿ ਨਹੀਂ ਤਾਂ ਕਿ ਤੁਸੀਂ ਆਪਣੇ ਸਫਰ ਦਾ ਪੂਰਾ ਆਨੰਦ ਲੈ ਸਕੋ। 


1. ਪਹਾੜਾਂ ਦੇ ਟੂਰ 'ਤੇ ਜਾਣ ਤੋਂ ਪਹਿਲਾਂ ਤੁਸੀਂ ਆਪਣੀ ਕਾਰ ਦੇ ਸਿੰਗਨਲ ਇੰਡੀਕੇਟਰ ਅਤੇ ਬ੍ਰੇਕ ਸਿਸਟਮ ਦੀ ਵਧੀਆ ਤਰੀਕੇ ਨਾਲ ਜਾਂਚ ਕਰ ਲਵੋ। ਸਿੰਗਨਲ ਇੰਡੀਕੇਟਰ ਬਹੁਤ ਹੀ ਜ਼ਰੂਰੀ ਹਨ ਅਤੇ ਇਸ ਨਾਲ ਨਾ ਸਿਰਫ ਤੁਸੀਂ ਦਿਸ਼ਾ ਬਦਲਣ ਜਾਂ ਮੁੜਨ ਦਾ ਸੰਕੇਤ ਦੇ ਸਕਦੇ ਹੋ। ਇਸ ਤੋਂ ਇਲਾਵਾ ਬ੍ਰੇਕ ਸਿਸਟਮ ਵੀ ਚੈਕ ਕਰ ਲਵੋ ਕਿ ਉਹ ਠੀਕ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ। ਜੇਕਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਇਸ ਨੂੰ ਜਲਦ ਠੀਕ ਕਰਵਾ ਲਵੋ।


2. ਕਾਰ ਦੇ ਟਾਇਰ ਜ਼ਰੂਰ ਚੈਕ ਕਰੋ ਅਤੇ ਦੇਖੋ ਕਿ ਉਹ ਘੱਸ ਤਾਂ ਨਹੀਂ ਗਏ। ਪਹਾੜੀ ਇਲਾਕਿਆਂ 'ਚ ਡਰਾਈਵਿੰਗ ਲਈ ਗੱਡੀ ਦੇ ਟਾਇਰ ਗ੍ਰਿਪ ਵਾਲੇ ਹੋਣ ਕਿਉਂਕਿ ਪਹਾੜੀ ਇਲਾਕਿਆਂ 'ਚ ਸੜਕਾਂ 'ਤੇ ਕਾਫੀ ਮੋੜ ਹੁੰਦੇ ਹਨ।


3.ਟੂਰ 'ਤੇ ਜਾਣ ਤੋਂ ਪਹਿਲਾਂ ਚੈਕ ਕਰ ਲਵੋਂ ਕਿ ਤੁਹਾਡੀ ਗੱਡੀ 'ਚ ਟੂਲ ਕਿੱਟ ਹੈ ਜਾਂ ਨਹੀਂ ਅਤੇ ਉਸ 'ਚ ਕੰਮ ਦੇ ਸਾਰੇ ਹਥਿਆਰ ਹੈ ਜਾਂ ਨਹੀਂ ਅਤੇ ਇਸ ਤੋਂ ਇਲਾਵਾ ਗੱਡੀ 'ਚ ਹਮੇਸ਼ਾ ਸਪੇਅਰ ਟਾਇਰ ਰੱਖੋ।


4. ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀ ਗੱਡੀ ਦੀ ਹੈੱਡਲਾਈਟ ਅਤੇ ਟੇਲ ਲਾਈਟ ਚੈਕ ਕਰ ਲਵੋ ਕਿਉਂਕਿ ਪਹਾੜੀ ਇਲਾਕਿਆਂ 'ਚ ਸ਼ਾਮ ਹੁੰਦੇ ਹੀ ਹਨੇਰਾ ਹੋਣ ਲੱਗ ਪੈਂਦਾ ਹੈ ਅਤੇ ਕੁਝ ਵੀ ਦਿਖਣਾ ਮੁਸ਼ਕਲ ਹੋ ਜਾਂਦਾ ਹੈ।


Related News