ਜਿਦਾਨ ਨੇ ਰੀਅਲ ਮੈਡ੍ਰਿਡ ਨੂੰ ਕਿਹਾ ਅਲਵਿਦਾ
Thursday, May 31, 2018 - 11:53 PM (IST)

ਮੈਡ੍ਰਿਡ— ਰੀਅਲ ਮੈਡ੍ਰਿਡ ਦੇ ਕੋਚ ਜਿਨੇਦਿਨ ਜਿਦਾਨ ਨੇ ਅੱਜ ਹੈਰਾਨ ਕਰਨ ਵਾਲਾ ਫੈਸਾਲ ਕਰਦਿਆਂ ਕਲੱਬ ਨੂੰ ਅਲਵਿਦਾ ਕਹਿ ਦਿੱਤਾ ਜਦਕਿ ਟੀਮ ਨਾਲ ਉਸਦਾ ਕਰਾਰ 2020 ਤਕ ਦਾ ਸੀ। ਜਿਦਾਨ ਦੀ ਕੋਚਿੰਗ ਵਿਚ ਸਪੇਨ ਦੀ ਟੀਮ ਰੀਅਲ ਮੈਡ੍ਰਿਡ ਨੇ ਪਿਛਲੇ ਦਿਨੀਂ ਰਿਕਾਰਡ ਲਗਾਤਾਰ ਤੀਜੀ ਵਾਰ ਚੈਂਪੀਅਨਸ ਲੀਗ ਦਾ ਖਿਤਾਬ ਆਪਣੇ ਨਾਂ ਕੀਤਾ ਸੀ।
ਫਰਾਂਸ ਦੇ 45 ਸਾਲਾ ਇਸ ਸਾਬਕਾ ਖਿਡਾਰੀ ਨੇ ਚੋਟੀ 'ਤੇ ਰਹਿੰਦਿਆਂ ਇਹ ਫੈਸਲਾ ਕੀਤਾ। ਉਸ ਨੇ ਕਿਹਾ ਕਿ ਹੁਣ ਉਸਦੇ ਤੇ ਕਲੱਬ ਲਈ ਬਦਲਾਅ ਦਾ ਸਮਾਂ ਹੈ।