ਬਾਰਾਤੀਆਂ ਨਾਲ ਭਰੀ ਜੀਪ ਡੂੰਘੀ ਖੱਡ ''ਚ ਡਿੱਗੀ, 7 ਜ਼ਖਮੀ

05/13/2018 4:24:41 PM

ਮੱੱਧ ਪ੍ਰਦੇਸ਼— ਮੱਧ ਪ੍ਰਦੇਸ਼ 'ਚ ਛਤਰਪੁਰ ਜ਼ਿਲੇ ਦੇ ਬਸੀਠਾ ਥਾਣਾ ਖੇਤਰ 'ਚ ਬੀਤੀ ਰਾਤ ਸ਼ਨੀਵਾਰ ਨੂੰ ਪੈਟਰੋਲ ਪੰਪ ਨੇੜੇ ਬਾਰਾਤੀਆਂ ਨੂੰ ਲੈ ਕੇ ਜਾ ਰਹੀ ਜੀਪ ਬੇਕਾਬੂ ਹੋ ਕੇ ਕਰੀਬ 25 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਜਾਣਕਾਰੀ ਮੁਤਾਬਕ ਜੀਪ ਚਾਲਕ ਦੀ ਲਾਪਰਵਾਹੀ ਦੇ ਚੱਲਦੇ ਇਹ ਘਟਨਾ ਵਾਪਰੀ ਹੈ। ਇਸ ਹਾਦਸੇ 'ਚ ਵਾਹਨ 'ਚ ਸਵਾਰ ਕਰੀਬ 7 ਬਾਰਾਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਵਾਹਨ ਚਾਲਕ ਮੋਬਾਇਲ 'ਤੇ ਗੱਲ ਕਰਦੇ ਹੋਏ ਜੀਪ ਚਲਾ ਰਿਹਾ ਸੀ। ਇਸ ਦੌਰਾਨ ਰਫਤਾਰ ਤੇਜ਼ ਹੋਣ ਕਾਰਨ ਚਾਲਕ ਦਾ ਵਾਹਨ ਤੋਂ ਕੰਟਰੋਲ ਵਿਗੜ ਗਿਆ ਅਤੇ ਜੀਪ ਹੇਠਾਂ ਖੱਡ 'ਚ ਡਿੱਗ ਗਈ। ਵਾਹਨ 'ਚ ਕਰੀਬ 21 ਬਾਰਾਤੀ ਬੈਠੇ ਸਨ, ਜਿਸ 'ਚ 7 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਬਸੀਠਾ ਥਾਣਾ ਪੁਲਸ ਨੂੰ ਜਿਸ ਤਰ੍ਹਾਂ ਹੀ ਵਾਹਨ ਦੇ ਖੱਡ 'ਚ ਡਿੱਗਣ ਦੀ ਜਾਣਕਾਰੀ ਮਿਲੀ ਤਾਂ ਪੁਲਸ ਅਤੇ ਐਬੂਲੈਂਸ ਤੁਰੰਤ ਮੌਕੇ 'ਤੇ ਪੁੱਜ ਗਈ। ਇਸ ਦੇ ਬਾਅਦ ਜ਼ਖਮੀਆਂ ਨੂੰ ਕੱਢ ਕੇ ਜ਼ਿਲਾ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 
ਮਾਮਲੇ 'ਚ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸੰਤੋਸ਼ ਪ੍ਰਜਾਪਤੀ ਨੇ ਕਿਹਾ ਕਿ ਘਟਨਾ ਸ਼ਨੀਵਾਰ ਰਾਤੀ ਕਰੀਬ 11 ਵਜੇ ਦੀ ਹੈ। ਇਸ ਦੌਰਾਨ ਘਟਨ ਦੇ ਬਾਅਦ ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪੁੱਜੀ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ।


Related News