ਗੰਗੋਤਰੀ ਤੋਂ ਵਾਪਸ ਆ ਰਹੇ ਤੀਰਥ ਯਾਤਰੀਆਂ ਦੀ ਬੱਸ ਖੱਡ ’ਚ ਡਿੱਗੀ, ਇਕ ਦੀ ਮੌਤ, 26 ਜ਼ਖਮੀ

06/12/2024 12:22:57 AM

ਉੱਤਰਕਾਸ਼ੀ– ਗੰਗੋਤਰੀ ਧਾਮ ਤੋਂ ਉੱਤਰਕਾਸ਼ੀ ਜਾ ਰਹੀ ਯਾਤਰੀਆਂ ਨਾਲ ਭਰੀ ਬੱ ਮੰਗਲਵਾਰ ਰਾਤ ਨੂੰ ਗੰਗਾ ਨਦੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ। ਹਾਦਸਾ ਹੁੰਦੇ ਹੀ ਯਾਤਰੀਆਂ 'ਚ ਚੀਕ-ਚਿਹਾੜਾ ਪੈ ਗਿਆ। 

ਗੰਗੋਤਰੀ ਧਾਮ ਤੋਂ ਵਾਪਸ ਆ ਰਹੀ ਤੀਰਥ ਯਾਤਰੀਆਂ ਦੀ ਬੱਸ ਗੰਗਨਾਨੀ ਨੇੜੇ ਕ੍ਰਾਸ ਬੈਰੀਅਰ ਨੂੰ ਤੋੜਦੇ ਹੋਏ ਲੱਗਭਗ 25 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ ਅਤੇ ਇਕ ਦਰੱਖਤ ਦੇ ਸਹਾਰੇ ਅਟਕ ਗਈ, ਜਿਸ ਨਾਲ ਬੱਸ ਭਾਗੀਰਥੀ ਨਦੀ ਵਿਚ ਡਿੱਗਣ ਤੋਂ ਬਚ ਗਈ।

ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ ਲਗਭਗ 26 ਤੀਰਥ ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ ਉੱਤਰਕਾਸ਼ੀ ਵਿਚ ਪਹੁੰਚਾਇਆ ਗਿਆ। ਜ਼ਿਆਦਾਤਰ ਜ਼ਖਮੀਆਂ ਨੂੰ ਗੰਗਵਾਨੀ ਦੇ ਸਥਾਨਕ ਲੋਕਾਂ ਨੇ ਬਾਹਰ ਕੱਢਿਆ।

ਪੁਲਸ ਸੁਪਰਡੈਂਟ ਅਰਪਨ ਯਾਦਵੰਸ਼ੀ ਨੇ ਦੱਸਿਆ ਕਿ ਹਾਦਸਾ ਰਾਤ ਕਰੀਬ 9 ਵਜੇ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਗਗਨਾਨੀ ਚੌਕੀ ਦੇ ਇੰਚਾਰਜ ਹਰੀਮੋਹਨ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ 108 ਐਂਬੂਲੈਂਸ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਬੱਸ (ਨੰਬਰ ਯੂ.ਕੇ. 06 ਪੀ.ਏ. 1218) ਊਧਮ ਸਿੰਘ ਨਗਰ ਤੋਂ ਸੀ।

ਘਟਨਾ ਵਿੱਚ ਇੱਕ ਔਰਤ ਦੀਪਾ (55) ਵਾਸੀ ਹੱਲਦੂਚੌੜ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਿਰ 'ਤੇ ਸੱਟ ਲੱਗਣ ਕਾਰਨ ਇਕ ਯਾਤਰੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਹੋਏ ਬਾਕੀ ਯਾਤਰੀਆਂ ਦਾ ਪੀ.ਐੱਚ.ਸੀ. ਭਟਵਾੜੀ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।


Rakesh

Content Editor

Related News