ਜਾਪਾਨ : ਅਦਾਲਤ ਨੇ ਬੱਚਿਆਂ ਦੀ ਮੌਤ ''ਤੇ ਮੁਆਵਜ਼ੇ ਦਾ ਆਦੇਸ਼ ਰੱਖਿਆ ਬਰਕਰਾਰ

04/26/2018 4:57:36 PM

ਟੋਕਿਓ (ਭਾਸ਼ਾ)— ਜਾਪਾਨ ਦੀ ਇਕ ਅਪੀਲੀ ਅਦਾਲਤ ਨੇ ਵੀਰਵਾਰ ਨੂੰ ਉਸ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ਵਿਚ ਸਾਲ 2011 ਵਿਚ ਆਈ ਭਿਆਨਕ ਸੁਨਾਮੀ ਵਿਚ ਮਾਰੇ ਗਏ 23 ਬੱਚਿਆਂ ਦੇ ਮਾਤਾ-ਪਿਤਾ ਨੂੰ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ ਸੀ। ਸੇਂਦਈ ਹਾਈ ਕੋਰਟ ਨੇ ਦੋ ਸੂਬਾਈ ਸਰਕਾਰਾਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਸੁਨਾਮੀ ਵਿਚ ਮਾਰੇ ਗਏ 23 ਬੱਚਿਆਂ ਦੇ ਮਾਤਾ-ਪਿਤਾ ਨੂੰ 1.43 ਅਰਬ ਯੇਨ ਦਾ ਮੁਆਵਜ਼ਾ ਪ੍ਰਦਾਨ ਕਰਨ। ਉੱਧਰ ਬੱਚਿਆਂ ਦੇ ਮਾਤਾ-ਪਿਤਾ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੇ ਬੱਚਿਆਂ ਨੂੰ ਬਚਾਉਣ ਲਈ ਸਮੇਂ 'ਤੇ ਕਾਰਵਾਈ ਕੀਤੀ ਗਈ ਹੁੰਦੀ ਤਾਂ ਅੱਜ ਉਹ ਜਿਉਂਦੇ ਹੁੰਦੇ। ਸੂਬਾਈ ਸਰਕਾਰਾਂ ਨੇ ਜ਼ਿਲਾ ਅਦਾਲਤ ਦੇ ਸਾਲ 2016 ਦੇ ਫੈਸਲੇ ਵਿਰੁੱਧ ਅਪੀਲ ਕੀਤੀ ਸੀ ਕਿ ਪਰ ਵੀਰਵਾਰ ਨੂੰ ਸੇਂਦਈ ਹਾਈ ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਫੈਸਲਾ ਸਹੀ ਹੈ।


Related News