ਜੇਤਲੀ ਦਾ ਗੁਰਦਾ ਬਦਲਣ ਸਬੰਧੀ ਆਪਰੇਸ਼ਨ ਸਫਲ
Tuesday, May 15, 2018 - 12:21 AM (IST)

ਨਵੀਂ ਦਿੱਲੀ- ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਆਲ ਇੰਡੀਆ ਆਯੁਰ ਵਿਗਿਆਨ ਇੰਸਟੀਚਿਊਟ (ਏਮਜ਼) ਵਿਚ ਅੱਜ ਗੁਰਦਾ ਬਦਲਣ ਦਾ ਆਪਰੇਸ਼ਨ ਸਫਲ ਰਿਹਾ। ਏਮਜ਼ ਦੇ ਜਨਸੰਪਰਕ ਵਿਭਾਗ ਦੀ ਮੁਖੀ ਡਾ. ਆਰਤੀ ਵਿਜ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਆਪਰੇਸ਼ਨ ਸਫਲ ਰਿਹਾ ਹੈ। ਸ਼੍ਰੀ ਜੇਤਲੀ ਅਤੇ ਗੁਰਦਾ ਦਾਨਦਾਤਾ ਦੋਹਾਂ ਦੀ ਸਿਹਤ ਸਥਿਰ ਹੈ ਅਤੇ ਹੌਲੀ-ਹੌਲੀ ਦੋਵੇਂ ਸਿਹਤਯਾਬ ਹੋ ਰਹੇ ਹਨ। ਸ਼੍ਰੀ ਜੇਤਲੀ (65) ਸ਼ੂਗਰ ਤੋਂ ਪੀੜਤ ਸਨ।