ਚੈਂਪੀਅਨਸ ਲੀਗ 2020 ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ ਇਸਤਾਂਬੁਲ

Thursday, May 24, 2018 - 08:55 PM (IST)

ਚੈਂਪੀਅਨਸ ਲੀਗ 2020 ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ ਇਸਤਾਂਬੁਲ

ਕੀਵ : ਇਸਤਾਂਬੁਲ ਦਾ ਓਲੰਪਿਕ ਸਟੇਡਿਅਮ 2020 ਦੀ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ। ਯੂ.ਐੱਫ. ਪ੍ਰਧਾਨ ਅਲੈਗਜ਼ੈਂਡਰ ਸੇਫੇਰਿਨ ਨੇ ਕੀਵ 'ਚ ਇਸਦੀ ਪੁਸ਼ਟੀ ਕੀਤੀ। ਇਸ ਮੈਦਾਨ ਦੀ ਕਪੈਸਟੀ 76000 ਦਰਸ਼ਕਾਂ ਦੀ ਹੈ ਅਤੇ 2005 'ਚ ਇਥੇ ਹੋਏ ਇਕ ਮੈਚ 'ਚ ਲੀਵਰਪੂਲ ਨੇ 0-3 ਨਾਲ ਪਿੱਛੇ ਹੋਣ ਦੇ ਬਾਅਦ ਜੋਰਦਾਰ ਵਾਪਸੀ ਕਰਦੇ ਹੋਏ ਏਸੀ ਮਿਲਾਨ ਨੂੰ ਪੈਨਲਟੀ ਸ਼ੂਟਆਊਟ 'ਚ ਹਰਾਇਆ ਸੀ। ਯੂ.ਐੱਫ.ਏ. 'ਤੇ ਦਬਾਅ ਹੈ ਕਿ ਉਹ ਪੱਕਾ ਕਰੇ ਕਿ ਭਵਿੱਖ 'ਚ ਫਾਈਨਲ ਦੇ ਮੇਜ਼ਬਾਨ ਦੇਸ਼ਾਂ 'ਚ ਹੋਟਲ ਅਤੇ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ ਚੰਗਾ ਹੋਵੇ ਜਿਸ ਨਾਲ ਕਿ ਕਲੱਬ ਫੁੱਟਬਾਲ ਦੇ ਇਸ ਸਮੇਂ ਵੱਡੇ ਮੈਚਾਂ ਲਈ ਪ੍ਰਸ਼ੰਸਕਾਂ ਅਤੇ ਮੀਡੀਆ ਦੇ ਇੱਕਠ ਨਾਲ ਨਜਿੱਠਿਆ ਜਾ ਸਕੇ।


Related News