ਅਗਲੇ ਸਾਲ ਮਾਰਚ ਤੋਂ ਸ਼ੁਰੂ ਹੋ ਜਾਵੇਗਾ IPL-12 ਦਾ ਸੀਜ਼ਨ

04/25/2018 3:00:01 PM

ਕੋਲਕਾਤਾ (ਬਿਊਰੋ)— ਆਈ.ਪੀ.ਐੱਲ-11 ਨੇ ਅਜੇ ਅੱਧਾ ਸਫਰ ਵੀ ਤੈਅ ਨਹੀਂ ਕੀਤਾ ਹੈ, ਪਰ ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦੀਆਂ ਤਰੀਕਾਂ ਦਾ ਐਲਾਨ ਵੀ ਹੋ ਗਿਆ ਹੈ। 2019 'ਚ ਆਈ.ਪੀ.ਐੱਲ. 29 ਮਾਰਚ ਤੋਂ 19 ਮਈ ਵਿਚਾਲੇ ਖੇਡਿਆ ਜਾਵੇਗਾ। ਅਜਿਹਾ ਅਗਲੇ ਸਾਲ ਵਿਸ਼ਵ ਕੱਪ 2019 ਦੇ ਕਾਰਨ ਕੀਤਾ ਗਿਆ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਬੈਠਕ ਦੇ ਬਾਅਦ ਇਹ ਜਾਣਕਾਰੀ ਦਿੱਤੀ ਗਈ ਹੈ।

ਟੂਰਨਾਮੈਂਟ ਦੇ ਸ਼ੁਰੂਆਤੀ ਪ੍ਰੋਗਰਾਮ 'ਚ ਆਈ.ਪੀ.ਐੱਲ. ਦੇ ਅਗਲੇ ਸਾਲ ਹੋਣ ਵਾਲੇ 12ਵੇਂ ਸੀਜ਼ਨ ਦੇ ਚਲਦੇ ਕੁਝ ਬਦਲਾਅ ਕੀਤਾ ਗਿਆ ਹੈ। ਭਾਰਤ ਨੂੰ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਵੈਸੇ 2 ਜੂਨ ਨੂੰ ਖੇਡਣਾ ਸੀ, ਪਰ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਦੇ ਮੱਦੇਨਜ਼ਰ ਭਾਰਤ ਆਪਣਾ ਪਹਿਲਾ ਮੈਚ ਪੰਜ ਜੂਨ ਨੂੰ ਖੇਡੇਗਾ। ਦਰਅਸਲ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਆਈ.ਪੀ.ਐੱਲ. ਅਤੇ ਕਿਸੇ ਕੌਮਾਂਤਰੀ ਮੈਚ ਵਿਚਾਲੇ 15 ਦਿਨਾਂ ਦਾ ਫਰਕ ਰਖਣਾ ਜ਼ਰੂਰ ਹੈ ਅਤੇ ਬੀ.ਸੀ.ਸੀ.ਆਈ. ਨੇ ਇਸ ਗੱਲ ਨੂੰ ਧਿਆਨ 'ਚ ਰਖਿਆ ਹੈ। 15 ਦਿਨਾਂ ਦੇ ਫਰਕ ਦੇ ਵਕਫੇ ਦੇ ਚਲਦੇ ਭਾਰਤੀ ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਹੀ ਦੱਖਣੀ ਅਫਰੀਕਾ ਦੇ ਖਿਲਾਫ ਖੇਡੇਗੀ।


Related News