IPL 2024 : ਰਾਜਸਥਾਨ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ, ਮੁੰਬਈ ਨੇ ਦਿੱਤਾ 126 ਦੌੜਾਂ ਦਾ ਟੀਚਾ

04/01/2024 9:23:40 PM

ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਆਈਪੀਐਲ 2024 ਦਾ 14ਵਾਂ ਮੈਚ ਮੁੰਬਈ ਦੇ ਮਸ਼ਹੂਰ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਾਜ਼ੀ ਕਰਨ ਆਈ ਮੁੰਬਈ ਦੇ ਬੱਲੇਬਾਜ਼ ਹਾਰਦਿਕ ਤੇ ਤਿਲਕ ਨੂੰ ਛੱਡ ਕੇ ਰਾਜਸਥਾਨ ਦੇ ਗੇਂਦਬਾਜ਼ਾਂ ਦੇ ਅੱਗੇ ਟਿੱਕ ਕੇ ਨਾ ਖੇਡ ਸਕੇ। ਸਿੱਟੇ ਵਜੋਂ ਮੁੰਬਈ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 125 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ 126 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ ਬਿਨਾ ਖਾਤਾ ਖੋਲੇ ਸਿਫਰ ਦੇ ਸਕੋਰ 'ਤੇ ਟ੍ਰੇਂਟ ਬੋਲਟ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਮੁੰਬਈ ਨੂੰ ਦੂਜਾ ਝਟਕਾ ਨਮਨ ਧੀਰ ਦੇ ਆਊਟ ਹੋਣ ਨਾਲ ਲੱਗਾ। ਨਮਨ ਵੀ ਬਿਨਾ ਖਾਤਾ ਖੋਲੇ ਬੋਲਟ ਦਾ ਸ਼ਿਕਾਰ ਬਣਿਆ। ਮੁੰਬਈ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਉਸ ਡੇਵਾਲਡ ਬ੍ਰੇਵਿਸ ਖਾਤਾ ਵੀ ਨਾ ਖੋਲ ਸਕਿਆ ਤੇ ਬੋਲਟ ਵਲੋਂ ਆਊਟ ਹੋਇਆ। ਮੁੰਬਈ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਈਸ਼ਾਨ ਕਿਸ਼ਨ 16 ਦੌੜਾਂ ਬਣਾ ਨਾਂਦਰੇ ਬਰਰਗ ਵਲੋਂ ਆਊਟ ਹੋਇਆ। 

ਇਹ ਵੀ ਪੜ੍ਹੋ : CSK vs DC: ਚੇਨਈ ਤੋਂ ਜਿੱਤਣ ਤੋਂ ਬਾਅਦ ਰਿਸ਼ਭ ਪੰਤ ਨੇ ਕਿਹਾ- ਅਸੀਂ ਆਪਣੀ ਗਲਤੀ ਤੋਂ ਸਿੱਖਿਆ ਹੈ

ਮੁੰਬਈ ਦੀ ਪੰਜਵੀਂ ਵਿਕਟ ਹਾਰਦਿਕ ਪੰਡਯਾ ਦੇ ਆਊਟ ਹੋਣ ਨਾਲ ਡਿੱਗੀ। ਹਾਰਦਿਕ 6 ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾ ਚਾਹਲ ਵਲੋਂ ਆਊਟ ਹੋਇਆ। ਮੁੰਬਈ ਦੀ ਛੇਵੀਂ ਵਿਕਟ ਪਿਊਸ਼ ਚਾਵਲਾ ਦੇ ਆਊਟ ਹੋਣ ਨਾਲ ਡਿੱਗੀ। ਪਿਊਸ਼ 3 ਦੌੜਾਂ ਬਣਾ ਅਵੇਸ਼ ਖਾਨ ਦਾ ਸ਼ਿਕਾਰ ਬਣਿਆ। ਮੁੰਬਈ ਦੀ 7ਵੀਂ ਵਿਕਟ ਤਿਲਕ ਵਰਮਾ ਦੇ ਆਊਟ ਹੋਣ ਨਾਲ ਡਿੱਗੀ। ਤਿਲਕ 32 ਦੌੜਾਂ ਬਣਾ ਚਾਹਲ ਵਲੋਂ ਆਊਟ ਹੋਇਆ। ਮੁੰਬਈ ਨੂੰ 8ਵਾਂ ਝਟਕਾ ਗੇਰਾਲਡ ਕੋਏਟਜ਼ੀ ਦੇ ਆਊਟ ਹੋਣ ਨਾਲ ਲੱਗਾ। ਕੋਏਟਜ਼ੀ 4 ਦੌੜਾਂ ਬਣਾ ਚਾਹਲ ਦਾ ਸ਼ਿਕਾਰ ਬਣਿਆ। ਟਿਮ ਡੇਵਿਡ 17 ਦੌੜਾਂ ਬਣਾ ਨੰਦਰੇ ਬਰਗਰ ਵਲੋਂ ਆਊਟ ਹੋਇਆ। ਰਾਜਸਥਾਨ ਲਈ ਟ੍ਰੇਂਟ ਬੋਲਟ ਨੇ 3, ਨਾਂਦਰੇ ਬਰਗਰ ਨੇ 2, ਅਵੇਸ਼ ਖਾਨ ਨੇ 1 ਤੇ ਯੁਜਵੇਂਦਰ ਚਾਹਲ ਨੇ 3 ਵਿਕਟਾਂ ਲਈਆਂ। ਹਾਰਦਿਕ ਪੰਡਯਾ ਦੀ ਅਗਵਾਈ 'ਚ ਪਹਿਲੇ ਦੋ ਮੈਚਾਂ 'ਚ ਹਾਰ ਦਾ ਸਾਹਮਣਾ ਕਰ ਚੁੱਕੀ ਮੁੰਬਈ ਦੀ ਟੀਮ ਇਨਫਾਰਮ 'ਚ ਚੱਲ ਰਹੇ ਰਾਜਸਥਾਨ ਖਿਲਾਫ ਆਪਣੇ ਘਰੇਲੂ ਮੈਦਾਨ 'ਤੇ ਹਾਰ ਦਾ ਸਿਲਸਿਲਾ ਖਤਮ ਕਰਨਾ ਚਾਹੇਗੀ। 

ਇਹ ਵੀ ਪੜ੍ਹੋ : IPL 2024 : 'ਬੈਸਟ ਫਿਨਿਸ਼ਰ' ਵੀ ਚੇਨਈ ਨੂੰ ਨਹੀਂ ਦਿਵਾ ਸਕਿਆ ਜਿੱਤ, ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਜਿੱਤੀ ਦਿੱਲੀ

ਪਲੇਇੰਗ 11

ਮੁੰਬਈ ਇੰਡੀਅਨਜ਼ : ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਨਮਨ ਧੀਰ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਗੇਰਾਲਡ ਕੋਏਟਜ਼ੀ, ਪੀਯੂਸ਼ ਚਾਵਲਾ, ਆਕਾਸ਼ ਮਧਵਾਲ, ਜਸਪ੍ਰੀਤ ਬੁਮਰਾਹ, ਕਵੇਨਾ ਮਫਾਕਾ

ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਨੰਦਰੇ ਬਰਗਰ, ਯੁਜਵੇਂਦਰ ਚਾਹਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Tarsem Singh

Content Editor

Related News