IPL : ਜਿੱਤ ਦੇ ਬਾਅਦ ਡ੍ਰੇਵਨ ਬ੍ਰਾਵੋ ਅਤੇ ਹਰਭਜਨ ਦਾ ਡਾਂਸ ਵੀਡੀਓ ਹੋਇਆ ਵਾਇਰਲ

Wednesday, May 23, 2018 - 11:28 AM (IST)

ਨਵੀਂ ਦਿੱਲੀ— ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਪਹਿਲੇ ਇੰਡੀਅਨ ਪ੍ਰੀਮੀਅਰ ਲੀਗ(ਆਈ.ਪੀ.ਐੱਲ.) ਦੇ 11ਵੇਂ ਸੈਸ਼ਨ ਦੇ ਪਹਿਲੇ ਕੁਆਲੀਫਾਇਰ ਮੁਕਾਬਲੇ 'ਚ ਚੇਨਈ ਸੁਪਰ ਕਿੰਗਜ਼ ਨੇ ਸਨਰਾਇਜਰਜ਼ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾ ਕੇ ਫਾਇਨਲ 'ਚ ਪ੍ਰਵੇਸ਼ ਕਰ ਲਿਆ। ਇਕ ਸਮਾਂ ਸੀ ਜਦੋਂ ਲੱਗ ਰਿਹਾ  ਸੀ ਕਿ ਚੇਨਈ ਹਾਰ ਜਾਵੇਗੀ, ਪਰ ਮੈਨ ਆਫ ਦਾ ਮੈਚ ਫਾਫ ਡੂ ਪਲੇਸਿਸ ਨੇ 42 ਗੇਂਦਾਂ 'ਚ 67 ਦੌੜਾਂ ਦੀ ਨਾਬਾਗ ਪਾਰੀ ਖੇਡਦੇ ਸਨਰਾਇਜਰਜ਼ ਹੈਦਰਾਬਾਦ ਹੱਥੋਂ ਜਿੱਤ ਖੋਹ ਲਈ।

 

A post shared by Chennai Super Kings (@chennaiipl) on


ਮੁਕਾਬਲਾ ਜਿੱਤਣ ਦੇ ਬਾਅਦ ਡ੍ਰੇਸਿੰਗ ਰੂਮ 'ਚ ਪਹੁੰਚੇ ਡਵੇਨ ਬ੍ਰਾਵੋ ਅਤੇ ਹਰਭਜਨ ਸਿੰਘ ਨੇ ਜਮ੍ਹ ਕੇ ਡਾਂਸ ਕੀਤਾ। ਚੇਨਈ ਸੁਪਰ ਕਿੰਗਜ਼ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੇ ਗਏ ਵੀਡੀਓ 'ਚ ਬ੍ਰਾਵੋ ਅਤੇ ਹਰਭਜਨ ਸਿੰਘ ਜਿੱਤ ਦੇ ਬਾਅਦ ਨੱਚਦੇ ਦਿਖ ਰਹੇ ਹਨ। ਹਾਲਾਂਕਿ, ਕਪਤਾਨ ਐੱਮ.ਐੱਸ.ਧੋਨੀ ਮੂਕ ਦਰਸ਼ਕ ਬਣੇ ਹਲਕੀ ਜਹੀ ਮੁਸਕਾਨ ਦੇ ਨਾਲ ਉਨ੍ਹਾਂ ਦੋਨਾਂ ਦੇ ਡਾਂਸ ਦੇਖਦੇ ਨਜ਼ਰ ਆਏ।


Related News