ਮੁੰਬਈ ਇੰਡੀਅਨਜ਼ ਦੀ ਹਾਰ ਦਾ ਰਾਜਸਥਾਨ ਨੇ ਮਨਾਇਆ ਜਸ਼ਨ, ਵੀਡੀਓ ਵਾਇਰਲ

Monday, May 21, 2018 - 05:00 PM (IST)

ਨਵੀਂ ਦਿੱਲੀ— ਐਤਵਾਰ ਨੂੰ ਆਈ.ਪੀ.ਐੱਲ. ਦੇ ਲੀਗ ਮੈਚ ਖਤਮ ਹੋ ਗਏ , ਕਿਹੜੀਆਂ ਚਾਰ ਟੀਮਾਂ ਪੇਲਆਫ 'ਚ ਜਾਣਗੀਆਂ ਇਸਦੇ ਲਈ ਫੈਨਜ਼ ਨੂੰ ਆਖਰੀ ਮੁਕਾਬਲੇ ਦਾ ਇਤਜ਼ਾਰ ਕਰਨ ਪਿਆ। ਜਿਵੇ ਹੀ ਦਿੱਲੀ ਡੇਅਰਡੇਵਿਲਜ਼ ਨੇ ਮੁੰਬਈ ਨੂੰ ਮਾਤ ਦਿੱਤੀ, ਰਾਜਸਥਾਨ ਰਾਇਲਜ਼ 'ਚ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਬਾਅਦ 'ਚ ਚੇਨਈ ਸੁਪਰ ਕਿੰਗਜ਼ ਦੁਆਰਾ ਕਿੰਗਜ਼ ਇਲੈਵਨ ਪੰਜਾਬ ਨੂੰ ਹਰਾਉਣ ਦੇ ਨਾਲ ਹੀ ਰਾਜਸਥਾਨ ਦੀ ਖੁਸ਼ੀ ਦਾ ਠਿਕਾਣਾ ਹੀ ਨਹੀਂ ਰਿਹਾ, ਚੇਨਈ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਮਾਤ ਦਿੱਤੀ ਇਸਦੇ ਨਾਲ ਹੀ ਰਾਜਸਥਾਨ ਰਾਇਲਜ਼ ਪਿੱਛੇ ਦੇ ਦਰਵਾਜੇ ਤੋਂ ਪਲੇਆਫ 'ਚ ਪਹੁੰਚ ਗਈ।

ਚੇਨਈ ਦੀ ਇਸ ਜਿੱਤ ਨਾਲ ਇੰਨਾ ਜਸ਼ਨ ਚਨੇਈ ਦੀ ਡ੍ਰੇਸਿੰਗ ਰੂਮ 'ਚ ਨਹੀਂ ਹੋਇਆ ਜਿੰਨਾਂ ਰਾਜਸਥਾਨ ਦੇ ਹੋਟਲ ਰੂਮ 'ਚ ਮਨਾਇਆ ਗਿਆ,ਜਿਵੇ ਹੀ ਮੁੰਬਈ ਦਿੱਲੀ ਦੇ ਖਿਲਾਫ ਆਪਣਾ ਮੁਕਾਬਲਾ ਹਾਰੀ ਇਹ ਸਾਫ ਹੋ ਗਿਆ ਕਿ ਹੁਣ ਪਲੇਆਫ ਦੀ ਜੰਗ ਪੰਜਾਬ ਅਤੇ ਰਾਜਸਥਾਨ ਦੇ ਵਿਚਕਾਰ ਹੈ। ਰਾਜਸਥਾਨ ਰਾਇਲਜ਼ ਦੇ ਟਵਿਟਰ ਹੈਂਡਲ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਰਾਜਸਥਾਨ ਦੀ ਟੀਮ ਮੁੰਬਈ ਦੀ ਹਾਰ ਦਾ ਜਸ਼ਨ ਮਨਾ ਰਹੀ ਹੈ, ਇਹ ਉਨ੍ਹਾਂ ਦੀ ਹਾਰ ਨਹੀਂ ਬਲਕਿ ਟੀਮ ਦੇ ਪਲੇਆਫ 'ਚ ਜਾਣ ਦੀਆਂ ਉਮੀਦਾਂ ਕਾਇਮ ਰਹਿਣ ਦੀ ਖੁਸ਼ੀ ਸੀ।
match
ਪਲੇਆਫ 'ਚ ਹੈਦਰਾਬਾਦ , ਚੇਨਈ ਅਤੇ ਕੋਲਕਾਤਾ ਦੁਆਰਾ ਅਗਲੇ ਦੌਰ 'ਚ ਆਪਣੀ ਜਗ੍ਹਾ ਪੱਕੀ ਕਰਨ ਦੇ ਬਾਅਦ ਚੌਥੀ ਟੀਮ ਦੇ ਰੂਪ 'ਚ ਪਲੇਆਫ 'ਚ ਜਾਣ ਦੇ ਲਈ ਤਿੰਨ ਟੀਮਾਂ ਕਤਾਰ 'ਚ ਖੜੀਆ ਸਨ, ਜਿਸ 'ਚ ਰਾਜਸਥਾਨ ਰਾਇਲਜ਼ ਦਾ ਕਿਸਮਤ ਨੇ ਸਾਥ ਦਿੰਦੇ ਹੋਏ ਨਾਕਆਊਟ 'ਚ ਪ੍ਰਵੇਸ਼ ਕਰਵਾਇਆ। ਦਰਅਸਲ ਅਜਿੰਕਯ ਰਹਾਨੇ ਦੀ ਰਾਜਸਥਾਨ ਰਾਇਲਜ਼, ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਅਤੇ ਆਰ ਅਸ਼ਵਿਨ ਦੀ ਕਿੰਗਜ਼ ਇਲੈਵਨ ਪੰਜਾਬ ਤਿੰਨੋਂ ਟੀਮਾਂ ਦੇ 12-12 ਅੰਕ ਸਨ, ਬਸ ਫਰਕ ਸੀ ਤਾਂ ਰਨਰੇਟ ਦਾ, ਅਜਿਹੇ 'ਚ ਰਾਜਸਥਾਨ ਆਪਣੇ ਆਖਰੀ ਲੀਗ 'ਚ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਬਾਹਰ ਦਾ ਰਾਸਤਾ ਦਿਖਾ ਕੇ 14 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਆ ਗਈ ਸੀ।


ਅਜਿਹੇ 'ਚ ਉਸ ਨੂੰ ਅੱਗੇ ਜਾਣ ਦੇ ਲਈ ਜ਼ਰੂਰਤ ਸੀ ਕਿ ਮੁੰਬਈ ਇੰਡੀਅਨਜ਼ ਆਪਣਾ ਮੁਕਾਬਲਾ ਹਾਰ ਜਾਵੇ ਅਤੇ ਕਿੰਗਜ਼ ਇਲੈਵਨ ਪੰਜਾਬ ਮੈਚ ਵੀ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਮੁਕਾਬਲਾ ਹਾਰ ਜਾਵੇ ਅਤੇ ਜੇਕਰ ਫਿਰ ਵੀ ਪੰਜਾਬ ਜਿੱਤਦੀ ਹੈ ਤਾਂ ਉਸਦੀ ਜਿੱਤ ਦਾ ਅੰਤਰ 52 ਦੌੜਾਂ ਤੋਂ ਘੱਟ ਜਾਂ 37 ਗੇਂਦਾਂ ਪਹਿਲਾਂ ਹੀ ਮੁਕਾਬਲਾ ਆਪਣੇ ਨਾਮ ਕਰ ਲਵੇ। ਅਜਿਹੀ ਸਥਿਤੀ 'ਚ ਨੇਟ ਰਨਰੇਟ ਦੇ ਆਧਾਰ 'ਤੇ ਰਾਜਸਥਾਨ ਟਾਪ ਚਾਰ 'ਚ ਰਹਿ ਕੇ ਅਤੇ ਪਲੇਆਫ ਦੇ ਲਈ ਕੁਆਲੀਫਾਈ ਕਰ ਜਾਵੇਗੀ ਅਤੇ ਹੋਇਆ ਵੀ ਕੁਝ ਅਜਿਹਾ ਹੀ ਹੈ, ਹਾਲਾਂਕਿ ਮੁੰਬਈ ਇੰਡੀਅਨਜ਼ ਨੂੰ ਕੁਆਲੀਫਾਈ ਕਰਨ ਦੇ ਲਈ ਸਿਰਫ ਜਿੱਤ ਹੀ ਚਾਹੀਦੀ ਸੀ, ਉਨ੍ਹਾਂ ਦਾ ਨੈਟ ਰਨ ਰੇਟ ਪਹਿਲਾਂ ਤੋਂ ਹੀ ਬਹੁਤ ਚੰਗਾ ਹੈ।


Related News