IPL: ਧਵਨ ਕੁਲਕਰਨੀ ਦੇ ਅੱਗੇ ਫੇਲ ਹੋ ਜਾਂਦਾ ਹੈ ਵਿਰਾਟ ਦਾ ਬੱਲਾ

Saturday, May 19, 2018 - 03:41 PM (IST)

IPL: ਧਵਨ ਕੁਲਕਰਨੀ ਦੇ ਅੱਗੇ ਫੇਲ ਹੋ ਜਾਂਦਾ ਹੈ ਵਿਰਾਟ ਦਾ ਬੱਲਾ

ਨਵੀਂ ਦਿੱਲੀ—ਰਾਜਸਥਾਨ ਰਾਇਲਜ਼ ਅਤੇ ਰਾਇਲ ਚੈਂਲੇਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਵਿਚਕਾਰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ 11ਵੇਂ ਸੈਸ਼ਨ ਦਾ 53ਵਾਂ ਮੁਕਾਬਲਾ ਜੈਪੁਰ 'ਚ ਖੇਡਿਆ ਜਾਵੇਗਾ। ਦੋਨੋਂ ਹੀ ਟੀਮਾਂ ਦੇ ਲਈ ਇਹ ਮੁਕਾਬਲਾ ਬਹੁਤ ਖਾਸ ਹੈ। ਜਿੱਤਣ ਵਾਲੀ ਟੀਮ ਦੀਆਂ ਉਮੀਦਾਂ ਪਲੇਆਫ ਦੇ ਲਈ ਬਰਕਰਾਰ ਰਹਿਣਗੀਆਂ। ਆਰ.ਸੀ.ਬੀ.ਦਾ ਇਸ ਸੈਸ਼ਨ 'ਚ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ, ਪਰ ਉਸ ਨੇ ਪਿਛਲੇ 3 ਮੁਕਾਬਲਿਆਂ 'ਚ ਲਗਾਤਾਰ ਜਿੱਤ ਦਰਜ ਕਰਦੇ ਹੋਏ ਜ਼ੋਰਦਾਰ ਵਾਪਸੀ ਕੀਤੀ ਹੈ।

ਜੇਕਰ ਟੀਮ ਨੂੰ ਜਿੱਤਣਾ ਹੈ ਤਾਂ ਕੈਪਟਨ ਵਿਰਾਟ ਕੋਹਲੀ ਨੂੰ ਦੌੜਾਂ ਬਣਾਉਣੀਆਂ ਹੋਣਗੀਆਂ। ਪਰ, ਰਾਜਸਥਾਨ ਦੇ ਖਿਲਾਫ ਮੁਕਾਬਲਾ  ਉਨ੍ਹਾਂ ਦੇ ਲਈ ਆਸਾਨ ਨਹੀਂ ਹੋਵੇਗਾ। ਵਜ੍ਹਾ ਹੈ ਧੁਵਲ ਕੁਲਕਰਨੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਭਾਰਤੀ ਕਪਤਾਨ ਅਤੇ ਧਵਨ ਕੁਲਕਰਨੀ 'ਚ ਕੀ ਕਨੈਕਸ਼ਨ ਹੋ ਸਕਦਾ ਹੈ ਤਾਂ ਦੱੱਸ ਦਈਏ ਕਿ ਰਾਜਸਥਾਨ ਦੇ ਇਸ ਗੇਂਦਬਾਜ਼ ਦੇ ਅੱਗੇ ਵਿਰਾਟ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ ਹੈ।

ਧਵਲ ਦੀਆਂ 71 ਗੇਂਦਾਂ ਦਾ ਹੁਣ ਤੱਕ ਵਿਰਾਟ ਕੋਹਲੀ ਨੇ ਆਈ.ਪੀ.ਐੱਲ. 'ਚ ਸਾਹਮਣਾ ਕੀਤਾ ਹੈ ਉਹ ਕੁਲ 91 ਦੌੜਾਂ ਹੀ ਬਣਾ ਸਕੇ ਹਨ, ਜੋ ਟੀ-20 ਦੇ ਲਿਹਾਜ ਕਦੀ ਆਕਰਸ਼ਕ ਨਹੀਂ ਮੰਨੀਆ ਜਾ ਸਕਦੀਆਂ ਹਨ। ਇਸ ਦੌਰਾਨ ਉਹ 4 ਵਾਰ ਧਵਲ ਦੀ ਗੇਂਦ ਦਾ ਸ਼ਿਕਾਰ ਬਣੇ ਹਨ। ਵਿਰਾਟ ਵੀ ਚਾਹੁੰਣਗੇ ਕੀ ਇਸ ਮੈਚ 'ਚ ਉਨ੍ਹਾਂ ਦੇ ਖਿਲਾਫ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾ ਕੇ ਖੁਦ ਦਾ ਪ੍ਰਦਰਸ਼ਨ ਸੁਧਾਰੀਏ ਅਤੇ ਆਰ.ਸੀ.ਬੀ ਨੂੰ ਜਿੱਤ ਦਵਾਈਏ।


-ਸਪਿਨਰ ਦੇ ਖਿਲਾਫ ਅਜਿਹਾ ਹੈ ਪ੍ਰਦਰਸ਼ਨ
ਜੇਕਰ ਵਿਰਾਟ ਧਵਨ ਤੋਂ ਬਚ ਜਾਂਦੇ ਹਨ ਤਾਂ ਦੂਸਰੀ ਟੈਂਸ਼ਨ ਸਪਿਨਰਾਂ ਦੀ ਹੈ। ਇਸ ਸੈਸ਼ਨ 'ਚ ਉਹ ਸਭ ਤੋਂ ਜ਼ਿਆਦਾ 7 ਵਾਰ ਸਪਿਨਰਾਂ ਦੀਆਂ ਗੇਂਦਾਂ ਦਾ ਸ਼ਿਕਾਰ ਬਣੇ ਹਨ। ਸਨਰਾਇਜਰਜ਼ ਹੈਦਰਾਬਾਦ ਦੇ ਖਿਲਾਫ ਪਿਛਲੇ  ਮੁਕਾਬਲੇ 'ਚ ਰਾਸ਼ਿਦ ਖਾਨ ਨੇ ਉਨ੍ਹਾਂ ਨੂੰ ਇਕ ਕਰਿਸ਼ਮਾਈ ਗੇਂਦ 'ਤੇ ਕਲੀਨ ਬੋਲਡ ਕਰ ਦਿੱਤਾ ਸੀ। ਰਾਜਸਥਾਨ ਦੇ ਕੋਲ ਸਪਿਨਰ ਦੇ ਰੂਪ 'ਚ ਕ੍ਰਿਸ਼ਨਅਪਾ ਗੌਤਮ ਹੈ, ਜੋ ਚੰਗਾ ਖੇਡ ਰਹੇ ਹਨ। ਹਾਲਾਂਕਿ ਬੈਂਗਲੁਰੂ ਦੇ ਲਈ ਮਿਸਟਰ 360 ਏ.ਬੀ. ਡਿਵਿਲੀਅਰਜ਼ ਦਾ ਫਾਰਮ 'ਚ ਹੋਣ ਸੁੱਖਦ ਹੈ।


Related News