ਭਾਰਤੀ ਪੂੰਜੀ ਬਾਜ਼ਾਰਾਂ ਤੋਂ ਨਿਵੇਸ਼ਕਾਂ ਨੇ ਕੱਢੇ 15,500 ਕਰੋੜ ਰੁਪਏ

Monday, Apr 30, 2018 - 01:38 PM (IST)

ਭਾਰਤੀ ਪੂੰਜੀ ਬਾਜ਼ਾਰਾਂ ਤੋਂ ਨਿਵੇਸ਼ਕਾਂ ਨੇ ਕੱਢੇ 15,500 ਕਰੋੜ ਰੁਪਏ

ਨਵੀਂ ਦਿੱਲੀ - ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਇਸ ਮਹੀਨੇ ਹੁਣ ਤਕ ਭਾਰਤੀ ਪੂੰਜੀ ਬਾਜ਼ਾਰਾਂ ਤੋਂ ਕੁਲ ਮਿਲਾ ਕੇ 15,500 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਇਹ ਨਿਕਾਸੀ ਰੁਪਏ 'ਚ ਕਮਜ਼ੋਰੀ, ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ 'ਚ ਤੇਜ਼ੀ ਅਤੇ ਅਮਰੀਕਾ-ਚੀਨ ਵਪਾਰ ਸਬੰਧਾਂ 'ਚ ਅਨਿਸ਼ਚਿਤਤਾ ਦਰਮਿਆਨ ਕੀਤੀ ਗਈ ਹੈ।  ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵਿਦੇਸ਼ੀ ਨਿਵੇਸ਼ਕਾਂ ਨੇ ਸ਼ੇਅਰਾਂ 'ਚ 11,654 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ, ਜਦੋਂ ਕਿ ਕਰਜ਼ਾ ਬਾਜ਼ਾਰਾਂ ਤੋਂ 9,000 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਉਥੇ ਹੀ ਫਰਵਰੀ ਮਹੀਨੇ 'ਚ ਐੱਫ. ਪੀ. ਆਈਜ਼ ਨੇ ਦੇਸ਼ ਦੇ ਪੂੰਜੀ ਬਾਜ਼ਾਰਾਂ (ਇਕਵਿਟੀ ਅਤੇ ਕਰਜ਼ੇ) ਤੋਂ 11,674 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਸੀ।  


Related News