ISIS ਦੇ ਭਾਰਤੀ ਅਮਰੀਕੀ ਸਮਰਥਕ ਨੂੰ 5 ਸਾਲ ਦੀ ਜੇਲ

Tuesday, Jun 05, 2018 - 09:09 PM (IST)

ਵਾਸ਼ਿੰਗਟਨ— ਅਮਰੀਕੀ ਫੌਜ 'ਚ ਸ਼ਾਮਲ ਹੋਣ ਲਈ ਆਪਣੀ ਅਰਜ਼ੀ 'ਚ ਗਲਤ ਜਾਣਕਾਰੀ ਦੇਣ ਤੇ ਪਾਸਪੋਰਟ 'ਚ ਧੋਖਾਧੜੀ ਕਰਨ ਲਈ 28 ਸਾਲਾਂ ਇਕ ਭਾਰਤੀ ਅਮਰੀਕੀ ਨੂੰ 5 ਸਾਲ ਦੀ ਜੇਲ ਸਜ਼ਾ ਸੁਣਾਈ ਗਈ ਹੈ। ਭਾਰਤੀ ਅਮਰੀਕੀ ਨੌਜਵਾਨ ਪਹਿਲਾਂ ਹਿੰਦੂ ਸੀ ਤੇ ਬਾਅਦ 'ਚ ਉਸ ਨੇ ਆਪਣਾ ਧਰਮ ਬਦਲ ਕੇ ਇਸਲਾਮ ਨੂੰ ਅਪਣਾ ਲਿਆ।
ਅਮਰੀਕੀ ਨਿਆਂ ਵਿਭਾਗ ਮੁਤਾਬਕ ਅੱਤਵਾਦੀ ਸਮੂਹ ਇਸਲਾਮਿਕ ਸਟੇਟ ਦੇ ਸਮਰਥਕ ਸ਼ਿਵਮ ਪਟੇਲ ਨੇ ਐੱਫ.ਬੀ.ਆਈ. ਦੇ ਇਕ ਅੰਡਰਕਵਰ ਕਰਮਚਾਰੀ ਨੂੰ ਕਿਹਾ ਕਿ ਉਹ ਜੇਹਾਦ ਕਰਦਾ ਚਾਹੁੰਦਾ ਹੈ। ਵਰਜੀਨੀਆ ਸੂਬੇ ਦੇ ਵਿਲੀਅਮਸਬਰਗ ਸ਼ਹਿਰ 'ਚ ਰਹਿਣ ਵਾਲੇ ਪਟੇਲ ਨੂੰ ਅਮਰੀਕੀ ਫੌਜ 'ਚ ਸ਼ਾਮਲ ਹੋਣ ਲਈ ਆਪਣੀ ਅਰਜ਼ੀ 'ਚ ਗਲਤ ਜਾਣਕਾਰੀ ਦੇਣ ਤੇ ਪਾਸਪੋਰਟ 'ਚ ਧੋਖਾਧੜੀ ਕਰਨ ਲਈ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ। 'ਦਿ ਵਰਜੀਨੀਅਨ-ਪਾਇਲਟ' ਦੀ ਖਬਰ ਮੁਤਾਬਕ ਪਟੇਲ 'ਤੇ 4,000 ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਹੈ।


Related News