ਆਸਟ੍ਰੇਲੀਆਈ ਪੀ. ਐੱਮ. ਟਰਨਬੁੱਲ ਨੇ ਇਸ ਤਰ੍ਹਾਂ ਮਨਾਇਆ ਮਦਰਸ ਡੇਅ
Sunday, May 13, 2018 - 05:29 PM (IST)

ਸਿਡਨੀ (ਬਿਊਰੋ)— ਆਸਟ੍ਰੇਲੀਆਈ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਅਤੇ ਵਿਰੋਧੀ ਧਿਰ ਦੇ ਨੇਤਾ ਬਿਲ ਸ਼ੌਰਟਨ ਨੇ ਮਦਰਸ ਡੇਅ ਦਾ ਦਿਨ ਮਹੱਤਵਪੂਰਣ ਤਰੀਕੇ ਨਾਲ ਮਨਾਇਆ। ਇਹ ਦਿਨ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਅਤੇ ਆਪਣੇ ਜੀਵਨ ਵਿਚ ਮਹੱਤਵਪੂਰਣ ਸਥਾਨ ਰੱਖਦੀਆਂ ਔਰਤਾਂ ਨਾਲ ਬਿਤਾਇਆ।
ਹਾਲਾਂਕਿ ਬਹੁਤ ਸਾਰੀਆਂ ਔਰਤਾਂ ਗੁਲਾਬੀ ਰੰਗ ਦੀਆਂ ਡਰੈਸਾਂ ਵਿਚ ਸਨ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਸੀ। ਪਰ ਸਾਬਕਾ ਗਠਜੋੜ ਸਹਾਇਕ ਮੰਤਰੀ ਜੇਨ ਪ੍ਰੇਟਿੰਸ ਲਈ ਮਦਰਸ ਡੇਅ ਮਨਾਉਣ ਦਾ ਇਹ ਜਸ਼ਨ ਹੈਰਾਨ ਕਰ ਦੇਣ ਵਾਲਾ ਤੋਹਫਾ ਸੀ।