ਹਾਈ ਕੋਰਟ ਨੇ ਖਾਰਿਜ ਕੀਤੀ ਅਰਜ਼ੀ, ਮੁਸ਼ਕਿਲ ''ਚ ਫਸੇ ਤੰਵਰ

Sunday, May 13, 2018 - 05:49 AM (IST)

ਹਾਈ ਕੋਰਟ ਨੇ ਖਾਰਿਜ ਕੀਤੀ ਅਰਜ਼ੀ, ਮੁਸ਼ਕਿਲ ''ਚ ਫਸੇ ਤੰਵਰ

ਅੰਮ੍ਰਿਤਸਰ, (ਮਹਿੰਦਰ)- ਸੰਨ ਸਟਾਰ ਨਿਊਜ਼ ਪੇਪਰ 'ਚ ਪਾਰਟਨਰਸ਼ਿਪ ਦਿਵਾਉਣ ਦੇ ਨਾਂ 'ਤੇ 88 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਇਕ ਮਾਮਲੇ 'ਚ ਕਾਨੂੰਨੀ ਦਾਅ-ਪੇਚ ਖੇਡਦਿਆਂ ਪਿਛਲੇ ਕਈ ਮਹੀਨਿਆਂ ਤੋਂ ਜ਼ਮਾਨਤ 'ਤੇ ਚੱਲ ਰਹੇ ਅਖਿਲ ਭਾਰਤੀ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ (ਅਬੋਹਰ) ਦੇ ਰਾਸ਼ਟਰੀ ਜਨਰਲ ਸਕੱਤਰ ਹਵਾ ਸਿੰਘ ਤੰਵਰ ਉਸ ਸਮੇਂ ਵੱਡੀ ਕਾਨੂੰਨੀ ਆਫਤ ਵਿਚ ਫਸ ਗਏ, ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਸ਼ਿਕਾਇਤਕਰਤਾ ਦੀਪਕ ਵਿਜ ਕੌਸ਼ਲ ਤੇ ਵੈਭਵ ਨਾਰੰਗ ਦਾ ਪੱਖ ਸੁਣਨ ਤੋਂ ਬਾਅਦ ਤੰਵਰ ਨੂੰ ਦਿੱਤੀ ਗਈ ਨਾ ਸਿਰਫ ਅੰਤ੍ਰਿਮ ਜ਼ਮਾਨਤ ਖਾਰਿਜ ਕੀਤੀ ਸਗੋਂ ਪਿਛਲੇ ਕਈ ਮਹੀਨਿਆਂ ਤੋਂ ਵਿਚਾਰ-ਅਧੀਨ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਵੀ ਖਾਰਿਜ ਕਰ ਦਿੱਤਾ। 
ਅਦਾਲਤ ਨੇ ਆਪਣੇ ਜਾਰੀ ਕੀਤੇ ਗਏ ਆਦੇਸ਼ ਵਿਚ ਤਾਂ ਇਥੋਂ ਤੱਕ ਕੁਮੈਂਟਸ ਕਰ ਦਿੱਤੇ ਹਨ ਕਿ ਕਥਿਤ ਦੋਸ਼ੀ ਹਵਾ ਸਿੰਘ ਤੰਵਰ ਦੀ ਇਸ ਮਾਮਲੇ ਵਿਚ ਭੂਮਿਕਾ ਕਈ ਪਹਿਲੂਆਂ ਤੋਂ ਸ਼ੱਕੀ ਦਿਖਾਈ ਦੇ ਰਹੀ ਹੈ, ਇਸ ਲਈ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੇ ਜਾਣ ਦੀ ਜ਼ਰੂਰਤ ਹੈ।  


Related News