ਬੱਚੇ ''ਚ ਦਿਖਣ ਵਾਲੇ ਇਹ ਲੱਛਣ ਦਿੰਦੇ ਹਨ ਇਸ ਬੀਮਾਰੀ ਦਾ ਸੰਕੇਤ

06/04/2018 3:30:52 PM

ਨਵੀਂ ਦਿੱਲੀ— ਟੀਬੀ ਇਕ ਛੂਤਕਾਰੀ ਬੀਮਾਰੀ ਹੈ। ਉਂਝ ਤਾਂ ਇਹ ਸਮੱਸਿਆ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ ਪਰ ਬੱਚਿਆਂ 'ਚ ਇਸ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਬੱਚਿਆਂ ਦੇ ਅੰਗ ਬਹੁਤ ਹੀ ਨਾਜ਼ੁਕ ਹੁੰਦੇ ਹਨ,ਜਿਸ ਨਾਲ ਟੀਬੀ ਮਰੀਜ ਨਾਲ ਸੰਪਰਕ 'ਚ ਆਉਣ ਨਾਲ ਉਨ੍ਹਾਂ 'ਚ ਜਲਦੀ ਸੰਕਮਣ ਫੈਲਦਾ ਹੈ ਅਤੇ ਟੀਬੀ ਦਾ ਅਸਰ ਵੀ ਉਨ੍ਹਾਂ ਹੀ ਜ਼ਿਆਦਾ ਹੁੰਦਾ ਹੈ। ਫੇਫੜਿਆਂ ਨਾਲ ਸੰਬੰਧਿਤ ਇਸ ਬੀਮਾਰੀ  ਕਾਰਨ ਬੱਚਿਆਂ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਬੱਚਿਆਂ 'ਚ ਦਿੱਖਣ ਵਾਲੇ ਟੀਬੀ ਦੇ ਕੁਝ ਨਾਰਮਲ ਲੱਛਣਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪਹਿਚਾਨ ਕੇ ਇਸ ਖਤਰਨਾਕ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ। 
ਬੱਚੇ 'ਚ ਟੀਬੀ ਹੋਣ ਦੀਆਂ ਕਿਸਮਾਂ
ਬੱਚਿਆਂ 'ਚ ਟੀਬੀ ਕਈ ਤਰ੍ਹਾਂ ਦੇ ਹੋ ਸਕਦੇ ਹਨ ਜਿਵੇਂ ਪ੍ਰਾਈਮਰੀ ਕਾਂਪਲੈਕਸ, ਬਾਲ ਟੀਬੀ, ਪ੍ਰਾਗ੍ਰੈਸਿਵ ਪ੍ਰਾਈਮਰੀ ਟੀਬੀ, ਮਿਲਿਅਰੀ ਟੀਬੀ, ਦਿਮਾਗ ਦੀ ਟੀਬੀ, ਹੱਡੀ ਦੀ ਟੀਬੀ ਆਦਿ। 
ਬੱਚਿਆਂ 'ਚ ਟੀਬੀ ਦੇ ਲੱਛਣ
1. ਖਾਂਸੀ ਆਉਣਾ

ਬੱਚਿਆਂ 'ਚ 2 ਹਫਤੇ ਤੋਂ ਜ਼ਿਆਦਾ ਖਾਂਸੀ ਆਉਣਾ ਇਸ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਟੀਬੀ ਦੀ ਸ਼ੁਰੂਆਤ 'ਚ ਸੁੱਕੀ ਖਾਂਸੀ, ਖਾਂਸੀ ਦੇ ਨਾਲ ਕਫ ਜਾਂ ਖੂਨ ਨਿਕਲਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਇਸ ਰੋਗ 'ਚ ਖਾਂਸੀ ਦੌਰਾਨ ਸਾਹ ਲੈਂਦੇ ਸਮੇਂ ਬੱਚਿਆਂ ਦਾ ਸਾਹ ਫੁੱਲਣ ਲੱਗਦਾ ਹੈ ਅਤੇ ਆਕਸੀਜਨ ਦੀ ਕਮੀ ਨਾਲ ਬੱਚਾ ਬੇਹੋਸ਼ ਵੀ ਹੋ ਸਕਦਾ ਹੈ।
2. ਬੁਖਾਰ ਆਉਣਾ
ਟੀਬੀ ਦੇ ਕੀਟਾਣੂ ਬੱਚਿਆਂ ਦੇ ਫੇਫੜਿਆਂ ਨਾਲ ਸਰੀਰ ਦੇ ਹੋਰਾਂ ਅੰਗਾਂ 'ਚ ਬਹੁਤ ਜਲਦੀ ਪਹੁੰਚ ਜਾਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ। ਜੇ ਬੱਚਿਆਂ ਨੂੰ ਜ਼ਿਆਦਾ ਬੁਖਾਰ ਰਹੇ ਤਾਂ ਤੁਰੰਤ ਚੈਕਅੱਪ ਕਰਵਾਓ। ਟੀਬੀ ਬੁਖਾਰ 'ਚ ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣ ਲੱਗਦਾ ਹੈ।
3. ਭਾਰ ਘੱਟ ਹੋਣਾ
ਇਸ ਬੀਮਾਰੀ 'ਚ ਬੱਚਿਆਂ ਨੂੰ ਭੁੱਖ ਨਹੀਂ ਲੱਗਦੀ, ਜਿਸ ਕਾਰਨ ਉਨ੍ਹਾਂ ਦਾ ਵਜ਼ਨ ਘੱਟ ਹੋਣ ਲੱਗਦਾ ਹੈ। ਜੇ ਬੱਚੇ ਅਚਾਨਕ ਭੋਜਨ ਕਰਨਾ ਘੱਟ ਕਰ ਦੇਣ ਜਾਂ ਉਨ੍ਹਾਂ ਦਾ ਵਜ਼ਨ ਘੱਟ ਹੋਣ ਲੱਗੇ ਤਾਂ ਇਹ ਚਿੰਤਾ ਦੀ ਗੱਲ ਹੋ ਸਕਦੀ ਹੈ।
4. ਸੁਸਤ ਰਹਿਣਾ
ਟੀਬੀ ਵਾਇਰਸ ਕਾਰਨ ਬੱਚੇ ਦੀ ਰੋਗ-ਪ੍ਰਤੀਰੋਧਕ ਸ਼ਮਤਾ ਕਮਜ਼ੋਰ ਹੋ ਜਾਂਦੀ ਹੈ, ਜਿਸ ਕਾਰਨ ਉਹ ਸੁਸਤ ਰਹਿਣ ਲੱਗਦੇ ਹਨ। ਥੋੜ੍ਹੀ-ਥੋੜ੍ਹੀ ਦੇਰ ਚਲਣ ਜਾਂ ਖੇਡਣ ਨਾਲ ਬੱਚਿਆਂ ਦੀ ਥਕਾਵਟ, ਐਨਰਜੀ ਘੱਟ ਹੋਣਾ ਜਾਂ ਹਰ ਸਮੇਂ ਸੁਸਤ ਰਹਿਣਾ ਇਸ ਬੀਮਾਰੀ ਦੇ ਸੰਕੇਤ ਹੋ ਸਕਦੇ ਹਨ।
5. ਚਮੜੀ 'ਚ ਬਦਲਾਅ
ਬੱਚਿਆਂ ਦੀ ਚਮੜੀ ਕਾਫੀ ਨਾਜ਼ੁਕ ਹੁੰਦੀ ਹੈ। ਇਸ ਲਈ ਇਹ ਰੋਗ ਹੋਣ 'ਤੇ ਉਨ੍ਹਾਂ ਦੀ ਚਮੜੀ ਪੀਲੀ ਜਾਂ ਲਾਲ ਹੋ ਜਾਂਦੀ ਹੈ। ਇਸ ਦੇ ਇਲਾਵਾ ਬੱਚੇ ਦੀ ਸਕਿਨ ਰੈਸ਼ੇਜ਼ ਜਾਂ ਇਨਫੈਕਸ਼ਨ ਵੀ ਹੋਣ ਲੱਗਦੀ ਹੈ।

 


Related News