ਲੰਚ ''ਚ ਬਣਾਓ ਸੁਆਦੀ Gutti Vankaya Kura

05/20/2018 2:17:24 PM

ਜਲੰਧਰ— ਅੱਜ ਅਸੀਂ ਤੁਹਾਨੂੰ ਮਸਾਲੇਦਾਰ ਸਪਾਇਸ਼ੀ ਭਰਵਾਂ ਬੈਂਗਨ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ। ਇਸ ਨੂੰ ਤੁਸੀਂ ਲੰਚ 'ਚ ਬਣਾ ਸਕਦੇ ਹੋ। ਇਹ ਖਾਣ 'ਚ ਬਹੁਤ ਹੀ ਸੁਆਦ ਸਬਜ਼ੀ ਹੈ। ਇਸ ਨੂੰ ਤੁਸੀਂ ਘਰ 'ਚ ਬਹੁਤ ਆਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਮੂੰਗਫਲੀ - 2 ਚੱਮਚ
ਨਾਰੀਅਲ  (ਕੱਦੂਕਸ ਕੀਤਾ ਹੋਇਆ) - 1,1/2 ਚੱਮਚ
ਤਿੱਲ ਦੇ ਬੀਜ - 2 ਚੱਮਚ
ਧਨੀਏ ਦੇ ਬੀਜ - 1 ਚੱਮਚ
ਜੀਰਾ ਬੀਜ - 1/2 ਚੱਮਚ
ਦਾਲਚੀਨੀ - 1 ਇੰਚ
ਲਾਲ ਮਿਰਚ - 1 ਚੱਮਚ
ਨਮਕ - 1 ਚੱਮਚ
ਇਮਲੀ ਦਾ ਪੇਸਟ - 1,1/2 ਚੱਮਚ
ਬੈਂਗਨ - 500 ਗ੍ਰਾਮ
ਤੇਲ - 2 ਚੱਮਚ
ਜੀਰਾ - 1/2 ਚੱਮਚ
ਸਰ੍ਹੋਂ ਦੇ ਬੀਜ - 1/4 ਚੱਮਚ
ਪਿਆਜ਼ - 115 ਗ੍ਰਾਮ
ਹਰੀ ਮਿਰਚ - 2
ਅਦਰਕ-ਲਸਣ ਦਾ ਪੇਸਟ - 1 ਚੱਮਚ
ਟਮਾਟਰ - 100 ਗ੍ਰਾਮ
ਹਲਦੀ - 1/4 ਚੱਮਚ
ਨਮਕ - 1/2 ਚੱਮਚ
ਪਾਣੀ - 220 ਮਿਲੀਲੀਟਰ
ਧਨੀਆ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਪੈਨ ਵਿਚ 2 ਚੱਮਚ ਮੂੰਗਫਲੀ, 1, 1/2 ਚੱਮਚ ਨਾਰੀਅਲ, 2 ਚੱਮਚ ਤਿੱਲ ਦੇ ਬੀਜ, 1 ਚੱਮਚ ਧਨੀਏ ਦੇ ਬੀਜ, 1 ਦਾਲਚੀਨੀ ਪਾ ਕੇ 3 ਤੋਂ 5 ਮਿੰਟ ਤੱਕ ਭੁੰਨ ਲਓ।
2. ਹੁਣ ਬਲੈਂਡਰ ਵਿਚ ਭੁੰਨਿਆ ਹੋਇਆ ਮਿਸ਼ਰਣ, 1 ਚੱਮਚ ਲਾਲ ਮਿਰਚ, 1 ਚੱਮਚ ਨਮਕ, 1, 1/2 ਚੱਮਚ ਇਮਲੀ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰੋ ਅਤੇ ਬਾਅਦ ਵਿਚ ਬਾਊਲ ਵਿਚ ਕੱਢ ਕੇ ਰੱਖ ਲਓ।
3. ਫਿਰ ਮਸਾਲਾ ਭਰਨ ਲਈ 500 ਗ੍ਰਾਮ ਬੈਂਗਨ 'ਚ ਚੀਰਾ ਲਗਾਓ ਤਾਂ ਕਿ ਮਸਾਲਾ ਆਸਾਨੀ ਨਾਲ ਭਰਿਆ ਜਾ ਸਕੇ।
4. ਹੁਣ ਇਸ ਵਿਚ ਤਿਆਰ ਕੀਤਾ ਹੋਇਆ ਮਿਸ਼ਰਣ ਭਰ ਦਿਓ।
5. ਪੈਨ 'ਚ 2 ਚੱਮਚ ਤੇਲ ਗਰਮ ਕਰਕੇ ਇਸ ਵਿਚ 1/2 ਚੱਮਚ ਜੀਰਾ, 1/4 ਚੱਮਚ ਸਰ੍ਹੋਂ ਦੇ ਬੀਜ ਪਾ ਕੇ ਹਿਲਾਓ।
6. ਫਿਰ 15 ਗ੍ਰਾਮ ਪਿਆਜ਼ ਪਾ ਕੇ ਪਕਾਓ ਅਤੇ 2 ਹਰੀਆਂ ਮਿਰਚ ਮਿਲਾ ਦਿਓ।
7. ਹੁਣ 1 ਚੱਮਚ ਅਦਰਕ-ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਭੁੰਨ ਲਓ।
8. ਇਸ ਤੋਂ ਬਾਅਦ ਇਸ ਵਿਚ 100 ਗ੍ਰਾਮ ਟਮਾਟਰ ਪਾ ਕੇ ਨਰਮ ਅਤੇ ਮੁਲਾਇਮ ਹੋਣ ਤੱਕ ਪੱਕਣ ਦਿਓ।
9. ਇਸ ਨੂੰ ਪਕਾਉਣ ਤੋਂ ਬਾਅਦ ਇਸ 'ਚ 1/4 ਚੱਮਚ ਹਲਦੀ ਮਿਕਸ ਕਰੋ ਅਤੇ ਫਿਰ 1/2 ਚੱਮਚ ਨਮਕ ਮਿਲਾਓ।
10. ਫਿਰ ਭਰਵਾਂ ਬੈਂਗਨ ਅਤੇ 220 ਮਿਲੀਲੀਟਰ ਪਾਣੀ ਮਿਕਸ ਕਰੋ।
11. ਹੁਣ ਇਸ ਨੂੰ ਢੱਕ ਕੇ 10 ਤੋਂ 15 ਮਿੰਟ ਤੱਕ ਪਕਾਓ ਜਾਂ ਫਿਰ ਜਦੋਂ ਤੱਕ ਬੈਂਗਨ ਪੱਕ ਨਾ ਜਾਣ।
12. Gutti Vankaya Kura ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News