ਹਿਜ਼ਬੁੱਲਾ ਨੇ ਜਵਾਬੀ ਕਾਰਵਾਈ 'ਚ ਉੱਤਰੀ ਇਜ਼ਰਾਈਲ 'ਚ ਦਾਗੇ ਰਾਕੇਟ

Friday, Mar 29, 2024 - 12:38 PM (IST)

ਹਿਜ਼ਬੁੱਲਾ ਨੇ ਜਵਾਬੀ ਕਾਰਵਾਈ 'ਚ ਉੱਤਰੀ ਇਜ਼ਰਾਈਲ 'ਚ ਦਾਗੇ ਰਾਕੇਟ

ਬੇਰੂਤ (ਪੋਸਟ ਬਿਊਰੋ)- ਇਜ਼ਰਾਈਲੀ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਲੇਬਨਾਨੀ ਅੱਤਵਾਦੀ ਸਮੂਹ ਹਿਜ਼ਬੁੱਲਾ ਨੇ ਭਾਰੀ ਵਿਸਫੋਟਕਾਂ ਨਾਲ ਲੈਸ ਰਾਕੇਟ ਉੱਤਰੀ ਇਜ਼ਰਾਈਲ ਵਿੱਚ ਦਾਗੇ। ਹਿਜ਼ਬੁੱਲਾ ਨੇ ਕਿਹਾ ਕਿ ਇਸਰਾਇਲੀ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਵੀਰਵਾਰ ਨੂੰ ਪਹਿਲੀ ਵਾਰ ਨਾਗਰਿਕ ਟੀਚਿਆਂ ਵਿਰੁੱਧ ਹਥਿਆਰਾਂ ਦੀ ਵਰਤੋਂ ਕੀਤੀ। ਉਸ ਅਨੁਸਾਰ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਨੌਂ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਕਈ ਪੈਰਾਮੈਡਿਕਸ ਸ਼ਾਮਲ ਸਨ। 

ਸਥਾਨਕ ਮੀਡੀਆ ਨੇ ਕਿਹਾ ਕਿ ਰਾਕੇਟ ਹਮਲੇ ਵਿੱਚ ਕੋਈ ਇਜ਼ਰਾਈਲੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰਾਕੇਟ ਹਮਲੇ 'ਤੇ ਇਜ਼ਰਾਇਲੀ ਫੌਜ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਗਾਜ਼ਾ 'ਚ 7 ਅਕਤੂਬਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਚਿੰਤਾ ਵਧਦੀ ਜਾ ਰਹੀ ਹੈ ਕਿ ਇਜ਼ਰਾਈਲ ਅਤੇ ਲੇਬਨਾਨ ਦੀ ਸਰਹੱਦ 'ਤੇ ਲਗਭਗ ਰੋਜ਼ਾਨਾ ਝੜਪਾਂ ਕਾਰਨ ਵੱਡੇ ਪੱਧਰ 'ਤੇ ਜੰਗ ਸ਼ੁਰੂ ਹੋ ਸਕਦੀ ਹੈ। ਬੁੱਧਵਾਰ ਨੂੰ ਹਵਾਈ ਅਤੇ ਰਾਕੇਟ ਹਮਲਿਆਂ ਵਿੱਚ 16 ਲੇਬਨਾਨੀ ਅਤੇ ਇੱਕ ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਇਜ਼ਰਾਈਲੀ ਫੌਜ ਦੇ ਮੁੱਖ ਬੁਲਾਰੇ ਰੀਅਰ ਐਡਮਿਰਲ ਡੇਨੀਅਲ ਹੇਗਾਰੀ ਨੇ ਕਿਹਾ ਕਿ ਇਜ਼ਰਾਈਲ ਨੇ ਪਿਛਲੇ ਹਫਤੇ ਹਿਜ਼ਬੁੱਲਾ ਦੇ 30 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ ਅਤੇ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਹਿੰਸਾ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਨੇ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੂੰ ਚਿੰਤਤ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਨਿਆਗਰਾ ਫਾਲਜ਼ 'ਤੇ ਸੂਰਜ ਗ੍ਰਹਿਣ ਦਾ ਨਜ਼ਾਰਾ, 10 ਲੱਖ ਲੋਕਾਂ ਦੇ ਆਉਣ ਦੀ ਉਮੀਦ

ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਬੁਲਾਰੇ ਜੌਨ ਕਿਰਬੀ ਨੇ ਪੱਤਰਕਾਰਾਂ ਨੂੰ ਕਿਹਾ, ''ਸਰਹੱਦ 'ਤੇ ਸ਼ਾਂਤੀ ਬਹਾਲ ਕਰਨਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪ੍ਰਸ਼ਾਸਨ ਲਈ ਉੱਚ ਤਰਜੀਹ ਹੈ।'' ਉਨ੍ਹਾਂ ਕਿਹਾ ਕਿ ਅਮਰੀਕਾ ਘਟਨਾਕ੍ਰਮ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ, ''ਅਸੀਂ ਲੇਬਨਾਨ 'ਚ ਜੰਗ ਦਾ ਸਮਰਥਨ ਨਹੀਂ ਕਰਦੇ।'' ਹਿਜ਼ਬੁੱਲਾ ਨੇ ਇਕ ਬਿਆਨ 'ਚ ਕਿਹਾ ਕਿ ਵੀਰਵਾਰ ਸ਼ਾਮ ਨੂੰ ਇਜ਼ਰਾਇਲੀ ਪਿੰਡਾਂ ਗੋਰੇਨ ਅਤੇ ਸ਼ਲੋਮੀ 'ਤੇ ਕਈ ਰਾਕੇਟ ਦਾਗੇ ਗਏ। ਲੇਬਨਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਬੁੱਧਵਾਰ ਦੇ ਹਮਲੇ ਵਿੱਚ ਮਾਰੇ ਗਏ ਲੋਕਾਂ ਵਿੱਚ 10 ਪੈਰਾਮੈਡਿਕਸ ਸ਼ਾਮਲ ਹਨ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਹਿਜ਼ਬੁੱਲਾ ਅਤੇ ਉਸ ਨਾਲ ਜੁੜੇ ਸੁੰਨੀ ਮੁਸਲਿਮ ਸਮੂਹ ਨੂੰ ਨਿਸ਼ਾਨਾ ਬਣਾਇਆ ਹੈ। ਦੱਖਣੀ ਲੇਬਨਾਨ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਨੇ ਕਿਹਾ ਕਿ ਇਸ ਹਿੰਸਾ ਨੂੰ ਤੁਰੰਤ ਰੋਕਣਾ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News