ਭਿਆਨਕ ਗਰਮੀ ਕਾਰਨ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ

05/24/2018 12:07:18 AM

ਗੁਰੂਗ੍ਰਾਮ— ਗਰਮੀ ਦੇ ਵਧਦੇ ਅਸਰ ਨੂੰ ਦੇਖਦੇ ਹੋਏ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ ਕਿ ਸ਼ਹਿਰ ਦੇ ਸਾਰੇ ਸਰਕਾਰੀ ਸਕੂਲ 25 ਮਈ ਤੋਂ 1 ਜੂਨ ਦੇ ਵਿਚਕਾਰ ਸਵੇਰੇ 8 ਵਜੇ ਤੋਂ ਦੁਪਹਿਰੇ ਡੇਢ ਵਜੇ ਤੱਕ ਚੱਲਣਗੇ। ਸ਼ਹਿਰ 'ਚ ਬੁੱਧਵਾਰ ਬਹੁਤ ਗਰਮ ਦਿਨ ਸੀ ਤੇ ਸ਼ਹਿਰ 'ਚ ਵਧ ਤੋਂ ਵਧ ਤਾਪਮਾਨ 43 ਡਿਗਰੀ ਤੇ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਆਪਣੇ ਹੁਕਮ 'ਚ ਕਿਹਾ ਕਿ ਸ਼ਹਿਰ 'ਚ ਸਾਰੇ ਸਰਕਾਰੀ ਸਕੂਲਾਂ ਦਾ ਸਮਾਂ 25 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਦੇ ਸ਼ੁਰੂ ਹੋਣ ਤੱਕ ਸਵੇਰੇ 8 ਵਜੇ ਤੋਂ ਦੁਪਹਿਰੇ ਡੇਢ ਵਜੇ ਤੱਕ ਹੋਵੇਗਾ।


Related News