ਨਸ਼ਿਆਂ ਵਿਰੁੱਧ ਸਰਕਾਰ ਦੀ ਮੁਹਿੰਮ ਸਲਾਘਾਯੋਗ-ਲਾਡੀ ਪੰਜਵੜ
Saturday, May 19, 2018 - 09:02 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਡੈਪੋ ਮੁਹਿੰਮ ਤਹਿਤ ਤਰਨਤਾਰਨ ਵਿਖੇ ਕੀਤੀ ਗਈ ਮਾਝਾ ਖੇਤਰ ਦੀ ਰੈਲੀ 'ਚ ਲੋਕ ਵਹੀਰਾਂ ਘੱਤ ਕੇ ਪਹੁੰਚੇ ਹਨ, ਜਿਸ ਤੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਲੋਕ ਨਸ਼ਾਖੋਰੀ ਮੁਹਿੰਮ ਦੇ ਨਾਲ ਖੜੇ ਹਨ। ਇਹ ਪ੍ਰਗਟਾਵਾ ਕਰਦਿਆਂ ਹਲਕਾ ਤਰਨਤਾਰਨ ਤੋਂ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਲਾਡੀ ਪੰਜਵੜ ਨੇ ਕਿਹਾ ਕਿ ਚੋਣਾ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਨੈਟਵਰਕ ਦਾ ਲੱਕ ਤੋੜਨ ਦੀ ਸੌਂਹ ਚੁੱਕੀ 'ਚ ਉਸਨੂੰ ਪੂਰਾ ਕਰਦਿਆਂ ਨਸ਼ਾਖੋਰੀ ਦਾ ਲੱਕ ਕਾਂਗਰਸ ਸਰਕਾਰ ਵੱਲੋਂ ਬਿਲਕੁਲ ਤੋੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ 'ਚ ਨਸ਼ਿਆਂ ਰੂਪੀ ਬੀਜੇ ਗਏ ਕੰਡਿਆਂ ਨੂੰ ਇਕੱਠਿਆਂ ਕਰਨ ਲਈ ਭਾਂਵੇ ਸਮਾਂ ਲੱਗ ਰਿਹਾ ਹੈ ਪ੍ਰੰਤੂ ਇਹ ਗੱਲ ਸ਼ੀਸ਼ੇ ਵਾਂਗ ਸਾਫ ਹੈ ਕਿ ਬਹੁਤ ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਣਗੇ। ਇਸ ਮੌਕੇ ਸਿਮਰਜੀਤ ਸਿੰਘ, ਬਲਦੇਵ ਸਿੰਘ ਪ੍ਰਧਾਨ, ਕੁਲਦੀਪ ਸਿੰਘ ਨੰਬਰਦਾਰ, ਦੇਵ ਪੰਜਵੜ, ਨਰਿੰਦਰ ਸਿੰਘ ਪਹਿਲਵਾਨ, ਸਹਿਬਾਜ ਸਿੰਘ, ਅਵਤਾਰ ਸਿੰਘ ਭੋਲਾ, ਗੁਰਪਿੰਦਰ ਸਿੰਘ ਮੈਂਬਰ, ਡਾ. ਦਿਲਬਾਗ ਸਿੰਘ, ਹਰਪਿੰਦਰ ਸਿੰਘ ਫੌਜੀ, ਇਕਬਾਲ ਸਿੰਘ, ਰਾਜ ਸਿੰਘ, ਮੁੱਖਤਾਰ ਸਿੰਘ, ਸੁੱਚਾ ਸਿੰਘ, ਪੂਰਨ ਸਿੰਘ, ਜਗਦੇਵ ਸਿੰਘ, ਸ਼ਰਨ ਪੰਜਵੜ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।