ਸੋਨੇ-ਚਾਂਦੀ ''ਚ ਗਿਰਾਵਟ, ਜਾਣੋ ਹੁਣ ਦੇ ਰੇਟ

05/26/2018 3:15:24 PM

ਨਵੀਂ ਦਿੱਲੀ— ਸੋਨੇ ਅਤੇ ਦੀਆਂ ਕੀਮਤਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 105 ਰੁਪਏ ਡਿੱਗ ਕੇ 32,370 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਗਈ। ਸੋਨਾ ਭਟੂਰ ਵੀ 105 ਰੁਪਏ ਦੀ ਗਿਰਾਵਟ ਦਰਜ ਕਰਦੇ ਹੋਏ 32,220 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਪਿਛਲੇ 4 ਕਾਰੋਬਾਰੀ ਦਿਨ ਦੌਰਾਨ ਸੋਨੇ 'ਚ 600 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਸੀ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,800 ਰੁਪਏ ਦੀ ਕੀਮਤ 'ਤੇ ਜਿਓਂ ਦੀ ਤਿਓਂ ਟਿਕੀ ਰਹੀ। ਉੱਥੇ ਹੀ, ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਚਾਂਦੀ 41,200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਆ ਗਈ। ਚਾਂਦੀ 'ਚ ਸ਼ਨੀਵਾਰ ਯਾਨੀ ਅੱਜ 350 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ।

ਬਾਜ਼ਾਰ ਜਾਣਕਾਰਾਂ ਮੁਤਾਬਕ, ਘਰੇਲੂ ਬਾਜ਼ਾਰ 'ਚ ਜਿਊਲਰਾਂ ਦੀ ਖਰੀਦਦਾਰੀ ਸੁਸਤ ਰਹਿਣ ਕਾਰਨ ਅਤੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਪਿਛਲੇ ਕਾਰੋਬਾਰੀ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਨਾਲ ਤੈਅ ਬੈਠਕ ਰੱਦ ਕਰਨ ਨਾਲ ਡਾਲਰ ਅਤੇ ਸਰਕਾਰੀ ਬਾਂਡ 'ਚ ਗਿਰਾਵਟ ਦੇਖੀ ਗਈ ਸੀ। ਇਸ ਕਾਰਨ ਕੌਮਾਂਤਰੀ ਬਾਜ਼ਾਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਹਾਲਾਂਕਿ ਨਿਊਯਾਰਕ 'ਚ ਅੱਜ ਸੋਨਾ 0.22 ਫੀਸਦੀ ਦੀ ਕਮਜ਼ੋਰੀ ਨਾਲ 1,301.20 ਡਾਲਰ ਪ੍ਰਤੀ ਔਂਸ 'ਤੇ ਰਿਹਾ। ਉੱਥੇ ਹੀ ਚਾਂਦੀ 0.99 ਫੀਸਦੀ ਦੀ ਗਿਰਾਵਟ ਨਾਲ 16.47 ਡਾਲਰ ਪ੍ਰਤੀ ਔਂਸ 'ਤੇ ਰਹੀ।


Related News