ਚੋਰਾਂ ਨੇ ਸੋਨੇ ਅਤੇ ਨਕਦੀ ''ਤੇ ਹੱਥ ਕੀਤਾ ਸਾਫ

06/04/2018 6:22:02 AM

ਮੌੜ ਮੰਡੀ,   (ਪ੍ਰਵੀਨ)-  ਬੀਤੀ ਰਾਤ ਸਥਾਨਕ ਸ਼ਹਿਰ 'ਚ ਚੋਰਾਂ ਵੱਲੋਂ ਇਕ ਮਕਾਨ ਨੂੰ ਸੰਨ੍ਹ ਲਾ ਕੇ ਭਾਰੀ ਮਾਤਰਾ 'ਚ ਸੋਨਾ ਅਤੇ ਨਕਦੀ ਚੋਰੀ ਕਰ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਕਰ ਕੇ ਪੁਲਸ ਵੱਲੋਂ ਘਟਨਾ ਸਥਾਨ 'ਤੇ ਪਹੁੰਚ ਕੇ ਫਿੰਗਰ ਪ੍ਰਿੰਟ ਮਾਹਿਰਾਂ ਅਤੇ ਡਾਗ ਸਕੁਐਡ ਦੀ ਮਦਦ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। 
ਇਸ ਸਬੰਧੀ ਐੱਸ. ਆਈ. ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮੌੜ ਮੰਡੀ ਦੇ ਬੱਚੇ ਛੁੱਟੀਆਂ ਕਾਰਨ ਨਾਨਕੇ ਗਏ ਹੋਏ ਸਨ ਅਤੇ ਉਹ ਆਪਣੇ ਭਰਾ ਸਮੇਤ ਰਾਤ ਸਮੇਂ ਮਾਤਾ ਦੇ ਜਗਰਾਤੇ 'ਤੇ ਗਿਆ ਹੋਇਆ ਸੀ ਅਤੇ ਜਦ ਉਹ ਕਰੀਬ ਢਾਈ ਵਜੇ ਰਾਤ ਨੂੰ ਆਪਣੇ ਘਰ ਵਾਪਸ ਆਏ ਤਾਂ ਮਕਾਨ ਦਾ ਮੁੱਖ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ, ਜਦ ਉਨ੍ਹਾਂ ਪਿਛਲੇ ਪਾਸੇ ਰੇਲਵੇ ਵਾਲੀ ਸਾਈਡ ਤੋਂ ਜਾ ਕੇ ਦੇਖਿਆ, ਤਾਂ ਪਿਛਲਾ ਦਰਵਾਜ਼ਾ ਖੁੱਲ੍ਹਿਆ ਪਿਆ ਸੀ ਅਤੇ ਚੋਰ ਘਰ ਅੰਦਰ ਪਿਆ ਸਾਢੇ ਤਿੰਨ ਤੋਲੇ ਸੋਨਾ ਲੇਡੀਜ਼ ਸੈੱਟ, ਤਿੰਨ ਅੰਗੂਠੀਆਂ, 30 ਹਜ਼ਾਰ ਰੁਪਏ ਨਕਦ ਅਤੇ ਪੁਰਾਣਾ ਮੋਬਾਇਲ ਚੋਰੀ ਕਰ ਕੇ ਲੈ ਗਏ ਸਨ। ਪੁਲਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਏ. ਐੱਸ. ਆਈ. ਹਰਦੇਵ ਸਿੰਘ ਫਿੰਗਰ ਪ੍ਰਿੰਟ ਮਾਹਿਰ ਅਤੇ ਏ. ਐੱਸ. ਆਈ. ਕੇਵਲ ਸਿੰਘ ਦੀ ਅਗਵਾਈ ਹੇਠ ਡਾਗ ਸਕੁਐਡ ਟੀਮ ਦੀ ਮਦਦ ਲਈ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਉਧਰ ਥਾਣਾ ਮੌੜ ਵਿਖੇ ਅਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਕੇ ਪੁਲਸ ਨੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News