4 ਲੋਕਾਂ ਨੇ ਲੜਕੀ ਨੂੰ ਬਲੈਕਮੇਲ ਕਰਕੇ ਠੱਗੇ ਸਾਢੇ 4 ਲੱਖ, ਦੋਸ਼ੀ ਗ੍ਰਿਫਤਾਰ

Saturday, May 19, 2018 - 03:41 PM (IST)

4 ਲੋਕਾਂ ਨੇ ਲੜਕੀ ਨੂੰ ਬਲੈਕਮੇਲ ਕਰਕੇ ਠੱਗੇ ਸਾਢੇ 4 ਲੱਖ, ਦੋਸ਼ੀ ਗ੍ਰਿਫਤਾਰ

ਦੇਵਾਸ— ਜ਼ਿਲੇ ਦੇ ਖਾਤੇ ਪਿੰਡ 'ਚ 16 ਸਾਲ ਦੀ ਲੜਕੀ ਨੂੰ ਬਲੈਕਮੇਲ ਕਰਕੇ ਮਾਨਸਿਕ ਪਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਬਲੈਕਮੇਲ ਕਰਨ ਦਾ ਸਿਲਸਿਲਾ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ। ਲੜਕਾ ਲੜਕੀ ਕੋਲ ਉਸ ਦੀਆਂ ਅਸ਼ਲੀਲ ਤਸਵੀਰਾਂ ਪਹੁੰਚਾਉਂਦਾ ਰਿਹਾ ਸੀ ਅਤੇ ਲੜਕੀ ਨੂੰ ਧਮਕਾਉਣ ਲੱਗਾ ਅਤੇ ਉਸ ਤੋਂ ਪੈਸੇ ਠੱਗਦਾ ਰਿਹਾ।
ਅਸਲ 'ਚ ਲੜਕੀ ਇਕ ਡਾਂਸ ਅਕੈਡਮੀ 'ਚ ਡਾਂਸ ਸਿੱਖਣ ਲਈ ਜਾਂਦੀ ਸੀ ਅਤੇ ਅਕੈਡਮੀ ਸੰਚਾਲਕ ਨੇ ਲੜਕੀ ਨੂੰ ਵਰਗਲਾ ਕੇ ਪ੍ਰੇਮ ਜਾਲ 'ਚ ਫਸਾ ਲਿਆ ਅਤੇ ਧੋਖੇ ਨਾਲ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਲਈ। ਦੋਸ਼ੀ ਇਸ ਵੀਡੀਓ ਦੇ ਅਧਾਰ 'ਤੇ ਪੀੜਤਾ ਨੂੰ ਧਮਕਾ ਕੇ ਪੈਸੇ ਲੈਣ ਲੱਗਾ ਪਰ ਹੱਦ ਤਾਂ ਉਦੋਂ ਹੋ ਗਈ, ਜਦੋਂ ਦੋਸ਼ੀ ਨੇ ਪੀੜਤਾ ਦੀ ਅਸ਼ਲੀਲ ਵੀਡੀਓ ਆਪਣੇ ਦੋਸਤ ਨੂੰ ਵੀ ਭੇਜ ਦਿੱਤੀ। ਇਸ ਤੋਂ ਬਾਅਦ ਦੋਸ਼ੀ ਦੇ ਦੋਸਤ ਨੇ ਵੀ ਪੀੜਤਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ, ਉਸ ਨੇ ਵੀ ਪੀੜਤਾ ਤੋਂ ਪੈਸਿਆਂ ਦੀ ਮੰਗ ਸ਼ੁਰੂ ਕਰ ਦਿੱਤੀ। ਬਦਨਾਮੀ ਦੇ ਡਰ ਤੋਂ ਪੀੜਤਾ ਇਨ੍ਹਾਂ ਲੋਕਾਂ ਨੂੰ ਪੈਸੇ ਦਿੰਦੀ ਰਹੀ।
ਪੀੜਤਾ ਦੀ ਪਰੇਸ਼ਾਨੀ ਜਦੋਂ ਜ਼ਿਆਦਾ ਵਧ ਗਈ ਤਾਂ ਉਸ ਨੇ ਇਸ ਸਭ ਦੇ ਬਾਰੇ 'ਚ ਆਪਣੀ ਸਹੇਲੀ ਨੂੰ ਦੱਸਿਆ ਤਾਂ ਪੀੜਤਾ ਦੀ ਸਹੇਲੀ ਦੇ ਪਰਿਵਾਰ ਦੇ ਲੋਕਾਂ ਨੇ ਵੀ ਪੀੜਤਾ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਵੀ ਧਮਕੀਆਂ ਦੇ ਕੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸਭ ਨਾਲ ਪੀੜਤਾ ਮਾਨਸਿਕ ਰੂਪ ਤੋਂ ਪਰੇਸ਼ਾਨ ਹੋ ਗਈ ਤਾਂ ਉਸ ਨੇ ਘਰ 'ਚ ਦੱਸ ਦਿੱਤਾ, ਜਿਸ ਤੋਂ ਬਾਅਦ ਪੁਲਸ ਨੂੰ ਦੱਸਿਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਪੁਲਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।


Related News