ਭਵਿੱਖਫਲ : ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧੰਨ-ਲਾਭ
Tuesday, May 15, 2018 - 06:47 AM (IST)
            
            ਮੇਖ- ਜਨਰਲ ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ, ਕੰਮਕਾਜੀ ਟੂਰਿੰਗ ਵੀ ਲਾਭਕਾਰੀ ਰਹੇਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾ ਮਿਲੇਗੀ।
ਬ੍ਰਿਖ- ਸਿਤਾਰਾ ਬਾਅਦ ਦੁਪਹਿਰ ਤਕ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਨਿਪਟਾਓ ਪਰ ਬਾਅਦ 'ਚ ਜਨਰਲ ਹਾਲਾਤ ਸੁਧਰਨਗੇ।
ਮਿਥੁਨ- ਸਿਤਾਰਾ ਬਾਅਦ ਦੁਪਹਿਰ ਤਕ ਧਨ ਲਾਭ ਅਤੇ ਕਾਰੋਬਾਰੀ ਬਿਹਤਰੀ ਕਰਨ ਵਾਲਾ, ਇੱਜ਼ਤ-ਮਾਣ ਵੀ ਵਧੇਗਾ ਪਰ ਬਾਅਦ 'ਚ ਕਿਸੇ ਨਾ ਕਿਸੇ ਮਾਮਲੇ 'ਚ ਟੈਨਸ਼ਨ-ਪ੍ਰੇਸ਼ਾਨੀ ਰਹੇਗੀ।
ਕਰਕ- ਸਿਤਾਰਾ ਬਾਅਦ ਦੁਪਹਿਰ ਤਕ ਅਫ਼ਸਰਾਂ ਅੱਗੇ ਆਪ ਦੀ ਪੈਠ ਅਤੇ ਬੋਲਬਾਲਾ ਬਣਾਈ ਰੱਖੇਗਾ, ਪ੍ਰਭਾਵ-ਦਬਦਬਾ ਬਣਿਆ ਰਹੇਗਾ ਪਰ ਬਾਅਦ 'ਚ ਅਰਥ ਦਸ਼ਾ ਕੰਫਰਟੇਬਲ ਬਣੇਗੀ।
ਸਿੰਘ- ਜਨਰਲ ਤੌਰ 'ਤੇ ਸਿਤਾਰਾ ਮਜ਼ਬੂਤ, ਆਪ ਆਪਣੇ ਉਤਸ਼ਾਹੀ ਮਨ ਅਤੇ ਮਨੋਬਲ ਕਰਕੇ ਹਰ ਕੰਮ ਨੂੰ ਹੱਥ 'ਚ ਲੈਣ ਦਾ ਹੌਸਲਾ ਰੱਖੋਗੇ, ਸ਼ਤਰੂ ਕਮਜ਼ੋਰ ਅਤੇ ਤੇਜਹੀਣ ਰਹਿਣਗੇ।
ਕੰਨਿਆ- ਸਿਤਾਰਾ ਬਾਅਦ ਦੁਪਹਿਰ ਤਕ ਪੇਟ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ, ਫਿਰ ਬਾਅਦ 'ਚ ਸਮਾਂ ਬਿਹਤਰ ਬਣੇਗਾ, ਇਰਾਦਿਆਂ 'ਚ ਸਫਲਤਾ।
ਤੁਲਾ- ਸਿਤਾਰਾ ਬਾਅਦ ਦੁਪਹਿਰ ਤਕ ਵਪਾਰਕ ਅਤੇ ਕੰਮਕਾਜ ਦੇ ਕੰਮਾਂ ਲਈ ਚੰਗਾ, ਯਤਨਾਂ-ਪ੍ਰੋਗਰਾਮਾਂ 'ਚ ਵਿਜੇ ਮਿਲੇਗੀ ਪਰ ਬਾਅਦ 'ਚ ਸਮਾਂ ਕਮਜ਼ੋਰ ਤੇ ਪ੍ਰੇਸ਼ਾਨੀ ਵਾਲਾ ਬਣੇਗਾ।
ਬ੍ਰਿਸ਼ਚਕ- ਸਿਤਾਰਾ ਬਾਅਦ ਦੁਪਹਿਰ ਤਕ ਕਮਜ਼ੋਰ, ਇਸ ਲਈ ਦੂਜਿਆਂ 'ਤੇ ਸੋਚ-ਸਮਝ ਕੇ ਭਰੋਸਾ ਕਰੋ ਪਰ ਬਾਅਦ 'ਚ ਸਮਾਂ ਬਿਹਤਰੀ, ਸਫਲਤਾ ਵਾਲਾ।
ਧਨ- ਸਿਤਾਰਾ ਬਾਅਦ ਦੁਪਹਿਰ ਤਕ ਬਿਹਤਰ, ਮਨ 'ਤੇ ਸਾਤਵਿਕ ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ ਪਰ ਬਾਅਦ 'ਚ ਸਮਾਂ ਪੇਚੀਦਗੀਆਂ ਵਾਲਾ ਬਣੇਗਾ।
ਮਕਰ- ਜਨਰਲ ਸਿਤਾਰਾ ਜ਼ੋਰਦਾਰ, ਜਾਇਦਾਦੀ ਅਤੇ ਜ਼ਮੀਨੀ ਕੰਮਾਂ ਲਈ ਕੀਤਾ ਗਿਆ ਯਤਨ ਸਹੀ ਨਤੀਜਾ ਦੇਵੇਗਾ ਪਰ ਸੁਭਾਅ 'ਚ ਗੁੱਸਾ ਬਣਿਆ ਰਹੇਗਾ।
ਕੁੰਭ- ਉਤਸ਼ਾਹ, ਹਿੰਮਤ ਅਤੇ ਭੱਜ-ਦੌੜ ਕਰਨ ਦੀ ਸ਼ਕਤੀ ਬਣੀ ਰਹੇਗੀ, ਸ਼ਤਰੂ ਆਪ ਅੱਗੇ ਠਹਿਰ ਨਹੀਂ  ਸਕਣਗੇ, ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।
ਮੀਨ- ਸਿਤਾਰਾ ਆਮਦਨ ਲਈ ਚੰਗਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ-ਵਿਜਈ ਰਹੋਗੇ, ਸ਼ਤਰੂ ਕਮਜ਼ੋਰ ਰਹਿਣਗੇ।
15 ਮਈ, 2018, ਮੰਗਲਵਾਰ
 ਪ੍ਰਥਮ (ਸ਼ੁੱਧ) ਜੇਠ ਵਦੀ ਤਿਥੀ ਮੱਸਿਆ (ਸ਼ਾਮ 5.18 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਬ੍ਰਿਖ 'ਚ
ਚੰਦਰਮਾ ਮੇਖ 'ਚ
ਮੰਗਲ ਮਕਰ 'ਚ 
ਬੁੱਧ ਮੇਖ 'ਚ
ਗੁਰੂ ਤੁਲਾ 'ਚ
ਸ਼ੁੱਕਰ ਮਿਥੁਨ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2075, ਜੇਠ ਪ੍ਰਵਿਸ਼ਟੇ : 2, ਰਾਸ਼ਟਰੀ ਸ਼ਕ ਸੰਮਤ : 1940, ਮਿਤੀ : 25 (ਵਿਸਾਖ), ਹਿਜਰੀ ਸਾਲ : 1439, ਮਹੀਨਾ : ਸ਼ਬਾਨ, ਤਰੀਕ : 28, ਨਕਸ਼ੱਤਰ : ਭਰਣੀ (ਸਵੇਰੇ 10.56 ਤਕ), ਯੋਗ : ਸ਼ੋਭਨ (15-16 ਮੱਧ ਰਾਤ 2.06 ਤਕ), ਚੰਦਰਮਾ : ਬਾਅਦ ਦੁਪਹਿਰ 4.29 ਤਕ ਮੇਖ ਰਾਸ਼ੀ 'ਤੇ ਅਤੇ ਮਗਰੋਂ ਬ੍ਰਿਖ ਰਾਸ਼ੀ 'ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ (ਪੱਛਮ-ਉੱਤਰ) ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ 3 ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਜੇਠ ਮੱਸਿਆ, ਭੋਮਵਤੀ ਮੱਸਿਆ, ਭਾਵੁਕਾ ਮੱਸਿਆ, ਵਟ ਸਾਵਿਤਰੀ ਵਰਤ (ਮੱਸਿਆ ਪੱਖ), ਸ਼ਨੈਸ਼ਚਰ ਜਯੰਤੀ, ਵਿਸ਼ਵ ਪਰਿਵਾਰ ਦਿਵਸ।—(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)।
