17 ਸਪਰਮ ਡੋਨਰਾਂ ਤੋਂ 500 ਬੱਚੇ, ਸਤਾ ਰਿਹੈ ''ਫਾਲਟੀ ਜੀਨ'' ਦਾ ਡਰ

Tuesday, May 08, 2018 - 11:31 AM (IST)

ਲੰਡਨ (ਬਿਊਰੋ)— ਇਕ ਰਿਪੋਰਟ ਮੁਤਾਬਕ 17 ਬ੍ਰਿਟਿਸ਼ ਸਪਰਮ ਡੋਨਰਾਂ ਨੇ 500 ਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਸਥਿਤੀ ਵਿਚ ਹੁਣ ਇਹ ਡਰ ਸਤਾ ਰਿਹਾ ਹੈ ਕਿ ਇਸ ਨਾਲ ਦਰਜਨਾਂ ਨੌਜਵਾਨਾਂ ਵਿਚ ਫਾਲਟੀ ਜੀਨ (faulty geans) ਦਾ ਪ੍ਰਭਾਵ ਹੋ ਸਕਦਾ ਹੈ। ਇਸ ਦਾ ਮਤਲਬ ਹੈ ਕਿ ਇਕ-ਦੂਜੇ ਨਾਲ ਸੰਬੰਧ ਦੇ ਬਾਰੇ ਵਿਚ ਬਿਨਾਂ ਜਾਣੇ 'ਭਰਾ-ਭੈਣ' ਵੀ ਸੰਬੰਧਾਂ ਵਿਚ ਰਹਿ ਸਕਦੇ ਹਨ। ਹਿਊਮਨ ਫਰਟੀਲਿਟੀ ਅਤੇ ਐਂਮਬ੍ਰਾਇਓਲੋਜ਼ੀ ਅਥਾਰਿਟੀ ਦੇ ਅੰਕੜਿਆਂ ਮੁਤਾਬਕ ਸਾਲ 1991 ਤੋਂ ਸਾਲ 2015 ਵਿਚਕਾਰ ਲੱਗਭਗ 17 ਸਪਰਮ ਡੋਨਰ 500 ਤੋਂ ਜ਼ਿਆਦਾ ਬੱਚਿਆਂ ਦੇ ਪਿਤਾ ਹਨ। ਅੰਕੜਿਆਂ ਮੁਤਾਬਕ ਇਕ ਵਿਅਕਤੀ ਕਰੀਬ 20 ਤੋਂ 29 ਬੱਚਿਆਂ ਦਾ ਪਿਤਾ ਹੈ। 
ਹਾਲਾਂਕਿ ਇਨ੍ਹਾਂ ਸਪਰਮ ਡੋਨਰਾਂ ਦਾ ਐੱਚ. ਆਈ. ਵੀ., ਹੇਪੇਟਾਈਟਸ, ਬੀ ਅਤੇ ਸੀ, ਸੀ. ਜੇ. ਡੀ. , ਸਿਸਟਿਕ ਫਾਈਬ੍ਰੋਸਿਸ ਜਿਹੀਆਂ ਗੰਭੀਰ ਬੀਮਾਰੀਆਂ ਦਾ ਟੈਸਟ ਕੀਤਾ ਜਾਂਦਾ ਹੈ। ਪਰ ਇਨ੍ਹਾਂ ਸਪਰਮ ਡੋਨਰਾਂ ਦੇ ਜੀਨ ਦੀ ਜਾਂਚ ਨਹੀਂ ਕੀਤੀ ਜਾਂਦੀ। ਜੋ ਕੁਝ ਮਾਮਲਿਆਂ ਵਿਚ ਕੈਂਸਰ ਅਤੇ ਅਲਜ਼ਾਈਮਰ ਦੇ ਰੋਗ ਨੂੰ ਵਧਾਵਾ ਦੇ ਸਕਦਾ ਹੈ। 'ਦੀ ਚੈਰਿਟੀ ਓਵੇਰੀਅਨ ਕੈਂਸਰ ਐਕਸ਼ਨ' ਦਾ ਕਹਿਣਾ ਹੈ ਕਿ ਜੇ ਸਪਰਮ ਡੋਨਰਸ ਦੇ ਪਰਿਵਾਰ ਵਿਚੋਂ ਕਿਸੇ ਨੂੰ ਕੈਂਸਰ ਹੋਵੇ ਤਾਂ ਇਨ੍ਹਾਂ ਦੇ ਜੀਨ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਓਵੇਰੀਅਨ ਕੈਂਸਰ ਐਕਸ਼ਨ ਦੇ ਪ੍ਰਮੁੱਖ ਮੇਰੀ-ਕਲੇਰੀ ਪਲੈਟ ਨੇ ਦੱਸਿਆ,''ਖਾਨਦਾਨੀ ਕੈਂਸਰ ਦੀ ਜਾਂਚ ਕਰਵਾਏ ਬਗੈਰ ਡੋਨਰ ਬਿਨਾਂ ਜਾਣਕਾਰੀ ਦੇ ਹੀ ਗੰਭੀਰ ਬੀਮਾਰੀ ਨੂੰ ਟਰਾਂਸਫਰ ਕਰ ਰਹੇ ਹਨ, ਜਿਸ ਨਾਲ ਓਵੇਰੀਅਨ ਅਤੇ ਛਾਤੀ ਕੈਂਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ।'' ਇਹ ਉਨ੍ਹਾਂ ਜੋੜਿਆਂ ਲਈ ਚਿੰਤਾ ਦਾ ਵਿਸ਼ਾ ਹੈ ਜੋ ਇਨ੍ਹਾਂ ਬੱਚਿਆਂ ਨੂੰ ਅਪਨਾਉਣ ਵਾਲੇ ਹਨ। 
ਪਲੈਟ ਨੇ ਕਿਹਾ,''ਅਸੀਂ ਅਥਾਰਿਟੀ ਤੋਂ ਮੰਗ ਕਰਦੇ ਹਾਂ ਕਿ ਉਹ ਡੋਨਰ ਦੇ ਜੈਨੇਟਿਕ ਕੈਂਸਰ ਦੀ ਵੀ ਜਾਂਚ ਕਰਨ ਤਾਂ ਜੋ ਭਵਿੱਖ ਵਿਚ ਕਿਸੇ ਬੱਚੇ ਨੂੰ ਅਜਿਹੀ ਗੰਭੀਰ ਬੀਮਾਰੀ ਦਾ ਸਾਹਮਣਾ ਨਾ ਕਰਨਾ ਪਵੇ।'' ਜਣਨ ਭਾਈਵਾਲੀ ਦੇ ਕਲੀਨਿਕਲ ਡਾਕਟਰ ਜੋਫ ਟਰੂਓ ਦਾ ਕਹਿਣਾ ਹੈ ਕਿ ਉਨਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਸਪਰਮ ਡੋਨਰਾਂ ਲਈ ਟੈਸਟਿੰਗ ਹੋਰ ਸਖਤ ਕੀਤੀ ਜਾਵੇਗੀ।


Related News