ਮੁੰਬਈ : ਐੱਫ.ਡੀ.ਏ. ਨੇ ਆਈਸਕ੍ਰੀਮ ਫੈਕਟਰੀ ''ਤੇ ਛਾਪਾ ਮਾਰ ਕੇ ਮਿਲਾਵਟੀ ਸਾਮਾਨ ਕੀਤਾ ਬਰਾਮਦ

05/26/2018 2:36:53 AM

ਮੁੰਬਈ— ਜਿਵੇਂ-ਜਿਵੇਂ ਗਰਮੀ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਲੋਕਾਂ 'ਚ ਠੰਡਾ ਖਾਣ-ਪੀਣ ਦੀ ਇੱਛਾ ਵੀ ਵਧਦੀ ਜਾ ਰਹੀ ਹੈ ਪਰ ਹੁਣ ਥੋੜ੍ਹਾ ਸਾਵਧਾਨ ਹੋ ਜਾਓ। ਮੁੰਬਈ 'ਚ ਜਿਥੇ ਕੁਝ ਮਹੀਨੇ ਪਹਿਲਾਂ ਜ਼ਹਿਰਲੀ ਬਰਫ ਦੀ ਵਰਤੋਂ ਹੋਣ ਦੀ ਗੱਲ ਸਾਹਮਣੇ ਆਈ ਸੀ ਉਥੇ ਹੀ ਹੁਣ ਖੁਰਾਕ ਵਿਭਾਗ ਨੇ ਮੁੰਬਈ 'ਚ ਕਈ ਆਈਸਕ੍ਰੀਮ ਫੈਕਟਰੀਆਂ 'ਤੇ ਛਾਪਾ ਮਾਰ ਕੇ ਆਈਸਕ੍ਰੀਮ ਬਣਾਉਣ 'ਚ ਵਰਤੋਂ ਹੋਣ ਵਾਲਾ ਮਿਲਾਵਟੀ ਸਾਮਾਨ ਬਰਾਮਦ ਕੀਤਾ ਹੈ। ਐੱਫ.ਡੀ.ਏ. ਮੁਤਾਬਕ ਆਈਸਕ੍ਰੀਮ 'ਚ ਘਟੀਆ ਸਾਮਾਨ ਦੀ ਵਰਤੋਂ ਹੋ ਰਹੀ ਸੀ ਤੇ ਨਾਲ ਹੀ ਕਾਫੀ ਹਾਈਜੈਨਿਕ ਤਰੀਕੇ ਨਾਲ ਇਹ ਆਈਸਕ੍ਰੀਮ ਬਣਾਈ ਜਾ ਰਹੀ ਸੀ ਜੋ ਗੰਭੀਰ ਰੂਪ ਨਾਲ ਬਿਮਾਰ ਵੀ ਕਰ ਸਕਦੀ ਹੈ।

19 ਮਈ ਨੂੰ ਐੱਫ.ਡੀ.ਏ. ਅਧਿਕਾਰੀਆਂ ਵੱਲੋਂ ਮਿਲੀ ਗੁੱਪਤ ਜਾਣਕਾਰੀ ਮੁਤਾਬਕ, ਕੰਦਿਵਲੀ ਦੇ ਚਾਰਕੋਪ ਸੈਕਟਰ 8 'ਚ ਪਲਾਂਟ ਨੰ. 82 'ਚ ਆਰ.ਸੀ.ਸੀ. 23 'ਚ ਇਕ ਆਈਸਕ੍ਰੀਮ ਬਣਾਉਣ ਵਾਲੇ ਕਾਰਖਾਨੇ 'ਤੇ ਛਾਪਾ ਮਾਰਿਆ। ਐੱਫ.ਡੀ.ਏ. ਜੁਆਇੰਟ ਕਮਿਸ਼ਨਰ ਸ਼ੈਲੇਸ਼ ਆਢਾਵ ਨੇ ਦੱਸਿਆ ਕਿ ਆਈਸਕ੍ਰੀਮ ਕਾਰਖਾਨੇ 'ਚ ਆਈਸਕ੍ਰੀਮ ਤਿਆਰ ਕੀਤਾ ਜਾ ਰਿਹਾ ਸੀ, ਹਾਲਾਂਕਿ ਆਈਸਕ੍ਰੀਮ ਬਣਾਉਣ ਲਈ ਵਰਤੋਂ ਕੀਤੇ ਜਾਣ ਵਾਲੇ ਕੁਝ ਬਰਤਨ ਤੇ ਉਪਕਰਣ ਕਾਫੀ ਗੰਦੇ ਸੀ, ਪਾਣੀ ਵੀ ਸਾਫ ਨਹੀਂ ਸੀ ਤੇ ਸਵਾਦ ਲਈ ਵਰਤੇ ਜਾਣ ਵਾਲੇ ਰੰਗ ਵੀ ਕਾਫੀ ਪੁਰਾਣੇ ਸੀ। ਇਸ ਤੋਂ ਬਣੀ ਆਈਸਕ੍ਰੀਮ ਖਾਣ ਨਾਲ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ।

ਜਾਂਚ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤ ਮਿਲ ਰਹੀ ਸੀ ਕਿ ਸ਼ਹਿਰ 'ਚ ਸ਼ਾਮ ਦੇ ਸਮੇਂ ਇਕ ਖਾਸ ਤਰ੍ਹਾਂ ਦੀ ਆਈਸਕ੍ਰੀਮ ਵੇਚੀ ਜਾ ਰਹੀ ਹੈ। ਜਿਸ ਨੂੰ ਖਾਣ ਤੋਂ ਬਾਅਦ ਲੋਕ ਬਿਮਾਰ ਹੋ ਰਹੇ ਹਨ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਐੱਫ.ਡੀ.ਏ. ਦੇ ਇਕ ਦਰਜਨ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਹਿਸਰ ਦੇ ਗੋਦਾਮ 'ਚ ਛਾਪਾ ਮਾਰ ਕੇ ਗੋਦਾਮ ਨੂੰ ਸੀਲ ਕਰ ਦਿੱਤਾ। ਜਾਂਚ ਟੀਮ ਨੂੰ ਗੋਦਾਮ ਦੇ ਅੰਦਰ  ਭਾਰੀ ਮਾਤਰਾ 'ਚ ਨਕਲੀ ਖੋਆ ਵੀ ਮਿਲਿਆ।


Related News