ਚੀਨ : ਕੋਲਾ ਖਾਨ ''ਚ ਧਮਾਕਾ, 5 ਮਰੇ

Wednesday, May 09, 2018 - 11:00 AM (IST)

ਬੀਜਿੰਗ (ਭਾਸ਼ਾ)— ਮੱਧ ਚੀਨ ਵਿਚ ਹੁਨਾਨ ਸੂਬੇ ਦੀ ਇਕ ਕੋਲਾ ਖਾਨ ਵਿਚ ਬੁੱਧਵਾਰ ਨੂੰ ਮੀਥੇਨ ਗੈਸ ਦੇ ਧਮਾਕੇ ਕਾਰਨ ਘੱਟ ਤੋਂ ਘੱਟ 5 ਮਜ਼ਦੂਰ ਮਾਰੇ ਗਏ। ਕਾਊਂਟੀ ਦੇ ਪ੍ਰਚਾਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਾਅੋਡੋਂਗ ਕਾਊਂਟੀ ਦੇ ਹੁਨਾਨ ਬਾਅੋਡੈਨ ਕਿਊਨਲੀ ਮਾਈਨਿੰਗ ਕੰਪਨੀ ਲਿਮੀਟਿਡ ਦੀ ਕੋਲਾ ਖਾਨ ਵਿਚ ਧਮਾਕਾ ਹੋਇਆ ਹੈ। ਇਕ ਸਰਕਾਰੀ ਸਮਾਚਾਰ ਏਜੰਸੀ ਮਤਾਬਕ ਸੂਬਾਈ ਕਾਰਜ ਸੁਰੱਖਿਆ ਅਧਿਕਾਰੀ ਅਤੇ ਕਾਊਂਟੀ ਸਰਕਾਰ ਦੇ ਅਧਿਕਾਰੀ ਬਚਾਅ ਕੰਮਾਂ ਵਿਚ ਮਦਦ ਲਈ ਘਟਨਾਸਥਲ 'ਤੇ ਪਹੁੰਚ ਗਏ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਧਮਾਕੇ ਵਿਚ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 
ਇਸ ਸਾਲ ਕੋਲਾ ਖਾਨ ਵਿਚ ਧਮਾਕੇ ਕਾਰਨ ਹੋਇਆ ਇਹ ਪਹਿਲਾ ਵੱਡਾ ਹਾਦਸਾ ਹੈ। ਇਸ ਲਈ ਕੋਲਾ ਖਾਨ ਸੁਰੱਖਿਆ ਮਾਨਕਾਂ ਨੂੰ ਹੋਰ ਜ਼ਿਆਦਾ ਸਖਤ ਕੀਤਾ ਜਾ ਸਕਦਾ ਹੈ। ਚੀਨ ਦੀਆਂ ਖਾਨਾਂ ਵਿਚ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਪਰ ਹਾਲ ਹੀ ਦੇ ਸਾਲਾਂ ਵਿਚ ਕੋਲਾ ਖਾਨ ਵਿਚ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਕਮੀ ਆਈ ਹੈ। ਗੌਰਤਲਬ ਹੈ ਕਿ ਚੀਨ ਦੁਨੀਆ ਵਿਚ ਕੋਲੇ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ।


Related News