ਇੰਡੋਨੇਸ਼ੀਆ ''ਚ ਅੱਤਵਾਦੀਆਂ ਨੇ ਕੀਤਾ ਆਤਮਘਾਤੀ ਧਮਾਕਾ, ਕਈ ਜ਼ਖਮੀ

Monday, May 14, 2018 - 10:22 AM (IST)

ਇੰਡੋਨੇਸ਼ੀਆ ''ਚ ਅੱਤਵਾਦੀਆਂ ਨੇ ਕੀਤਾ ਆਤਮਘਾਤੀ ਧਮਾਕਾ, ਕਈ ਜ਼ਖਮੀ

ਸੁਰਾਬਾਯਾ— ਇੰਡੋਨੇਸ਼ੀਆ ਦੇ ਦੂਜੇ ਵੱਡੇ ਸ਼ਹਿਰ ਸੁਰਾਬਾਯਾ ਸਥਿਤ ਪੁਲਸ ਹੈੱਡਕੁਆਰਟਰ ਵਿਚ ਮੋਟਰਸਾਈਕਲ 'ਤੇ ਆਏ ਦੋ ਅੱਤਵਾਦੀਆਂ ਨੇ ਸੋਮਵਾਰ ਨੂੰ ਆਤਮਘਾਤੀ ਬੰਬ ਧਮਾਕਾ ਕੀਤਾ। ਇਸ ਧਮਾਕੇ ਵਿਚ ਇਕ 4 ਪੁਲਸ ਕਰਮਚਾਰੀ ਅਤੇ 6 ਆਮ ਲੋਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਧਮਾਕਾ ਸਵੇਰ 8.50 'ਤੇ ਹੋਇਆ। 
ਈਸਟ ਜਾਵਾ ਪੁਲਸ ਦੇ ਬੁਲਾਰੇ ਫਰਾਂਸ ਬਾਰੂੰਗ ਮਨਗੇਰਾ ਨੇ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਦੇ ਹਵਾਲੇ ਤੋਂ ਦੱਸਿਆ ਕਿ ਸੁਰੱਖਿਆ ਜਾਂਚ ਚੌਕੀਆਂ 'ਤੇ ਇਕ ਪੁਰਸ਼ ਅਤੇ ਇਕ ਮਹਿਲਾ ਮੋਟਰਸਾਈਕਲ ਰੋਕੀ। ਉਨ੍ਹਾਂ ਨੇ ਕਿਹਾ, ''ਉੱਥੇ ਹੀ ਧਮਾਕਾ ਹੋਇਆ। ਦੋ ਲੋਕ ਮੋਟਰਸਾਈਕਲ 'ਤੇ ਸਵਾਰ ਸਨ, ਜਦਕਿ ਇਕ ਮਹਿਲਾ ਪਿੱਛੇ ਬੈਠੀ ਸੀ। ਜ਼ਿਕਰਯੋਗ ਹੈ ਕਿ ਇਸ ਧਮਾਕੇ ਦੇ ਇਕ ਦਿਨ ਪਹਿਲਾਂ ਹੀ ਚਰਚ 'ਤੇ ਹੋਏ ਆਤਮਘਾਤੀ ਹਮਲਿਆਂ ਵਿਚ 14 ਲੋਕ ਮਾਰੇ ਗਏ ਸਨ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ।


Related News