ਥੈਰੇਸਾ ਮੇਅ ਦੀ ਸਰਕਾਰ ਦੀ ਅੱਜ ਹੋਵੇਗੀ ਪ੍ਰੀਖਿਆ

05/03/2018 1:57:57 PM

ਲੰਡਨ (ਭਾਸ਼ਾ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਰਕਾਰ ਅੱਜ ਭਾਵ ਵੀਰਵਾਰ ਨੂੰ ਸਥਾਨਕ ਪ੍ਰਸ਼ਾਸਨ ਚੋਣਾਂ ਵਿਚ ਹਿੱਸਾ ਲਵੇਗੀ। ਸਥਾਨਕ ਚੋਣਾਂ ਵਿਚ ਮੇਅ ਦੇ ਵਿਰੋਧੀਆਂ ਨੂੰ ਲੰਡਨ ਵਿਚ ਮਿਲ ਰਿਹਾ ਸਮਰਥਨ ਵਧਣ ਦੀ ਉਮੀਦ ਹੈ। ਜਿਸ ਨਾਲ ਬ੍ਰੈਗਜ਼ਿਟ ਦੀ ਸਥਿਤੀ ਨੂੰ ਲੈ ਕੇ ਉਨ੍ਹਾਂ 'ਤੇ ਦਬਾਅ ਵਧੇਗਾ। ਥੈਰੇਸਾ ਮੇਅ ਜਿੱਥੇ ਬ੍ਰੈਗਜ਼ਿਟ ਦੀ ਨੀਤੀ ਅਤੇ ਇਮੀਗਰੇਸ਼ਨ ਪਾਲਿਸੀ ਵਿਚ ਘਪਲੇ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰ ਰਹੀ ਹੈ। ਉੱਥੇ ਇਮੀਗਰੇਸ਼ਨ ਨੀਤੀ ਵਿਚ ਘਪਲੇ ਨੂੰ ਲੈ ਕੇ ਉਨ੍ਹਾਂ ਦੇ ਇਕ ਕਰੀਬੀ ਸਾਥੀ ਨੂੰ ਪਹਿਲਾਂ ਹੀ ਅਸਤੀਫਾ ਦੇਣਾ ਪਿਆ ਸੀ। ਇਸ ਸਥਿਤੀ ਵਿਚ ਸਥਾਨਕ ਚੋਣਾਂ ਨੂੰ ਮੇਅ ਨੂੰ ਮਿਲਣ ਵਾਲੇ ਸਮਰਥਨ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਸਥਾਨਕ ਚੋਣਾਂ ਦਾ ਨਤੀਜਾ ਅਨੁਕੂਲ ਨਾ ਆਉਣ 'ਤੇ ਮੇਅ ਦੀ ਕੰਜ਼ਰਵੇਟਿਵ ਪਾਰਟੀ ਦੀ ਪਕੜ ਕਮਜ਼ੋਰ ਹੋ ਸਕਦੀ ਹੈ। 
ਪਾਰਟੀ ਵਿਚ ਬ੍ਰੈਗਜ਼ਿਟ ਨੀਤੀ ਨੂੰ ਲੈ ਕੇ ਪਹਿਲਾਂ ਹੀ ਵਿਰੋਧ ਦੀ ਭਾਵਨਾ ਹੈ। ਇਸ ਸਥਿਤੀ ਵਿਚ ਬ੍ਰਿਟੇਨ ਦੀ ਸੰਸਦ ਵਿਚ ਭਵਿੱਖ ਵਿਚ ਯੂਰਪੀ ਸੰਘ ਦੇ ਸਾਥ ਨੂੰ ਲੈ ਕੇ ਸਰਕਾਰ ਦੀ ਇਕਜੁੱਟਤਾ ਦੀ ਪ੍ਰੀਖਿਆ ਹੋਵੇਗੀ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰੋਬ ਵਿਲਸ ਨੇ ਪਾਰਟੀ ਦੀ ਵੈਬਸਾਈਟ 'ਤੇ ਲਿਖਿਆ ,''ਚੋਣਾਂ ਜਿੱਤਣ 'ਤੇ ਲੋਕ ਇਕਜੁੱਟ ਹੋਣਗੇ, ਹਾਰ ਜਾਣ 'ਤੇ ਵਿਰੋਧ, ਮਤਭੇਦ ਅਤੇ ਅਸਹਿਮਤੀ ਵਧੇਗੀ।'' ਵੀਰਵਾਰ ਨੂੰ ਹੋਣ ਵਾਲੀ ਵੋਟਿੰਗ ਵਿਚ 4,000 ਕੌਂਸਲ ਸੀਟਾਂ ਦਾ ਭਵਿੱਖ ਤੈਅ ਹੋਵੇਗਾ, ਜੋ 150 ਸਥਾਨਕ ਪ੍ਰਸ਼ਾਸਨਾਂ ਦੀ ਰੂਪ ਰੇਖਾ ਤੈਅ ਕਰੇਗੀ।


Related News