ਰੇਲ ਭਵਨ 'ਚ ਅਧਿਕਾਰੀਆਂ ਨੂੰ ਨਹੀਂ ਮਿਲੇਗਾ ਬੋਤਲ ਬੰਦ ਪਾਣੀ
Saturday, May 19, 2018 - 08:52 PM (IST)

ਨਵੀਂ ਦਿੱਲੀ— ਖਰਚ 'ਚ ਕਟੌਤੀ ਦੇ ਮਕਸਦ ਨਾਲ ਰੇਲਵੇ ਬੋਰਡ ਨੇ ਰੇਲ ਭਵਨ ਮੁੱਖ ਦਫਤਰ 'ਚ ਬੋਤਲਬੰਦ ਪਾਣੀ 'ਰੇਲ ਨੀਰ' 'ਤੇ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਜਾ ਤਾ ਉਹ ਹਾਲ ਹੀ 'ਚ ਇੱਥੇ ਲਗਾਏ ਗਏ ਆਰ.ਓ ਪਲਾਂਟ ਤੋਂ ਪਾਣੀ ਪਿਓ ਜਾ ਫਿਰ ਘਰ ਤੋਂ ਬੋਤਲ 'ਚ ਪਾਣੀ ਪਿਓ।
16 ਮਈ ਨੂੰ ਜਾਰੀ ਇਕ ਸਰਕੁਲਰ 'ਚ ਬੋਰਡ ਨੇ ਕਿਹਾ ਕਿ ਅਧਿਕਾਰੀਆਂ ਅਤੇ ਕਰਮਚਾਰੀ ਸੰਗਠਨਾਂ ਦੀ ਮੰਗ 'ਤੇ ਰੇਲ ਭਵਨ ਪਰੀਸਰ 'ਚ ਜਨਵਰੀ 'ਚ ਤਿੰਨ ਆਰ.ਓ, ਪਲਾਂਟ ਲਗਾਏ ਗਏ ਹਨ, ਹੁਣ ਇੱਥੇ ਰੇਲ ਨੀਰ ਦੀ ਸਪਲਾਈ ਨਹੀਂ ਹੋਵੇਗੀ।
ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਆਰ.ਓ. ਦੇ ਪਾਣੀ ਦੀ ਜਾਂਚ ਕੀਤੀ ਗਈ ਹੈ ਅਤੇ ਇਹ ਰੇਲ ਦੀ ਗੁਣਾਵਰਤਾ ਦਾ ਹੀ ਹੈ। ਰੇਲ ਨੀਰ ਰੇਲਵੇ ਮੰਤਰੇਲੇ ਦੇ ਤਹਿਤ ਆਉਣ ਵਾਲੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜਮ ਕਾਰਪੋਰੇਂਸ਼ਨ (irctc) ਦਾ ਪ੍ਰੋਡਕਟ ਹੈ।
ਸਰਕੁਲਰ 'ਚ ਕਿਹਾ ਗਿਆ ਹੈ ਕਿ ਉਪਰੋਕਤ ਆਧਾਰ 'ਤੇ ਸਮਰੱਥ ਅਧਿਕਾਰੀ ਨੇ ਫੈਸਲਾ ਕੀਤਾ ਹੈ ਕਿ ਤਤਕਾਲ ਪ੍ਰਭਾਵ ਨਾਲ ਰੇਲ ਭਵਨ 'ਚ ਬੋਤਲਬੰਦ ਪਾਣੀ ਦੀ ਅਪੂਰਤੀ ਬੰਦ ਕਰ ਦਿੱਤੀ ਜਾਵੇ। ਹਾਲਾਂਕਿ ਇਹ ਵੀ ਜੋੜਿਆ ਗਿਆ ਕਿ ਬੈਂਠਕਾਂ ਅਤੇ ਸੰਮੇਲਨਾਂ ਦੌਰਾਨ ਰੇਲ ਨੀਰ ਇੱਥੇ ਉਪਲੰਬਧ ਹੋਵੇਗਾ।