BCCI ਦਾ ਐਲਾਨ, ਅਫਗਾਨਿਸਤਾਨ ਦੇ ਖਿਲਾਫ ਇਤਿਹਾਸਕ ਟੈਸਟ ''ਚ ਖੇਡਣਗੇ ਦਿਨੇਸ਼ ਕਾਰਤਿਕ

06/02/2018 4:20:56 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਹੱਥ ਦੇ ਅੰਗੂਠੇ 'ਚ ਲੱਗੀ ਸੱਟ ਦੇ ਕਾਰਨ ਅਫਗਾਨਿਸਤਾਨ ਦੇ ਖਿਲਾਫ 14 ਜੂਨ ਤੋਂ ਬੈਂਗਲੁਰੂ 'ਚ ਖੇਡੇ ਜਾਣ ਵਾਲੇ ਇਕਮਾਤਰ ਟੈਸਟ ਮੈਚ 'ਚ ਨਹੀਂ ਖੇਡ ਸਕਣਗੇ। ਬੀ.ਸੀ.ਸੀ.ਆਈ. ਦੇ ਸਚਿਵ ਅਮਿਤਾਭ ਚੌਧਰੀ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ, ਸਾਹਾ ਦੀ ਜਗ੍ਹਾ ਦਿਨੇਸ਼ ਕਾਰਤਿਕ ਨੂੰ ਇਸ ਟੈਸਟ ਦੇ ਲਈ ਵਿਕਟਕੀਪਰ ਚੁਣਿਆ ਗਿਆ ਹੈ। ਇਹ ਅਫਗਾਨਿਸਤਾਨ ਦਾ ਡੈਬਿਊ ਟੈਸਟ ਹੋਵੇਗਾ।

ਸਾਹਾ 25 ਮਈ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਸਰੇ ਕੁਆਲੀਫਾਇਰ ਮੁਕਾਬਲੇ ਦੌਰਾਨ ਸੱਟ ਲੱਗੀ ਸੀ, ਸਾਹਾ ਆਈ.ਪੀ.ਐੱਲ. 'ਚ ਸਨਰਾਈਜ਼ਰਜ਼ ਹੈਦਰਾਬਾਦ ਦੇ ਲਈ ਖੇਡਦੇ ਹਨ। ਬੀ.ਸੀ.ਸੀ.ਆਈ ਨੇ ਆਪਣੇ ਟਵਿਟਰ ਹੈਂਡਿਲ ਨਾਲ ਵੀ ਸਾਹਾ ਦੇ ਬਾਹਰ ਹੋਣ ਅਤੇ ਕਾਰਤਿਕ ਦੇ ਟੀਮ 'ਚ ਸ਼ਾਮਲ ਹੋਣ ਦੀ ਜਾਣਕਾਰੀ ਦਿੱਤੀ ਹੈ। 
ਸਾਹਾ ਨੂੰ ਅਫਗਾਨਿਸਤਾਨ ਦੇ ਨਾਲ ਹੋਣ ਵਾਲੇ ਟੈਸਟ ਮੈਚ ਦੇ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਭਾਰਤੀ ਟੀਮ ਦੀ ਮੈਡੀਕਲ ਟੀਮ ਇਸ ਸੱਟ ਦੇ ਬਾਅਦ ਲਗਾਤਾਰ ਸਾਹਾ 'ਤੇ ਨਜ਼ਰ ਰੱਖ ਰਹੀ ਸੀ ਅਤੇ ਸ਼ਨੀਵਾਰ ਨੂੰ ਉਸਨੇ ਫੈਸਲਾ ਕੀਤਾ ਕਿ ਇੰਗਲੈਂਡ ਦੇ ਨਾਲ ਹੋਣ ਵਾਲੀ ਅਹਿਮ ਟੈਸਟ ਸੀਰੀਜ਼ ਤੋਂ ਪਹਿਲਾਂ ਸਾਹਾ ਨੂੰ ਪੂਰੀ ਤਰ੍ਹਾਂ ਫਿਟ ਹੋਣ ਦੇ ਲਈ ਆਰਾਮ ਦਿੱਤਾ ਜਾਣਾ ਜ਼ਰੂਰੀ ਹੈ। ਮੈਡੀਕਲ ਟੀਮ ਦਾ ਕਹਿਣਾ ਹੈ ਕਿ ਸਾਹਾ ਨੂੰ ਪੂਰੀ ਤਰ੍ਹਾਂ ਠੀਕ ਹੋਣ 'ਚ ਪੰਜ ਤੋਂ ਛੈ ਹਫਤੇ ਲੱਗਣਗੇ।


ਕਾਰਤਿਕ ਨੇ 2010 'ਚ ਬੰਗਲਾਦੇਸ਼ ਦੇ ਖਿਲਾਫ ਆਪਣਾ ਪਿਛਲਾ ਟੈਸਟ ਮੈਚ ਖੇਡਿਆ ਸੀ। ਪ੍ਰਥਮ ਸ਼੍ਰੈਣੀ ਮੈਚਾਂ 'ਚ ਹਾਲਾਂਕਿ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਹੈ ਜਿੱਥੇ ਉਨ੍ਹਾਂ ਨੇ 27 ਸੈਂਕੜਿਆਂ ਸਮੇਤ 9000 ਤੋਂ ਅਧਿਕ ਦੌੜਾਂ ਬਣਾਈਆਂ ਹਨ। ਕਾਰਤਿਕ ਨੇ ਭਾਰਤ ਦੇ ਲਈ 23 ਟੈਸਟ ਮੈਚਾਂ 'ਚ ਉਨ੍ਹਾਂ ਨੇ ਇਕ ਸੈਂਕੜਾ ਅਤੇ ਸੱਤ ਅਰਧ ਸੈਂਕੜਿਆਂ ਦੇ ਨਾਲ 1000 ਦੌੜਾਂ ਬਣਾਈਆਂ ਹਨ।


Related News