POK ''ਚ ਨਈਮ ਨੂੰ ਇਨਸਾਫ ਦਵਾਉਣ ਦੀ ਮੰਗ ਹੋਈ ਤੇਜ਼

04/26/2018 2:50:44 PM

ਲਾਹੌਰ (ਬਿਊਰੋ)— ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਨਈਮ ਭੱਟ ਨੂੰ ਇਨਸਾਫ ਦਵਾਉਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵੀਰਵਾਰ ਨੂੰ ਪੀ. ਓ. ਕੇ. ਵਿਚ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਲੋਕਾਂ ਨੇ ਰਾਵਲਕੋਟ ਦੇ ਡਿਪਟੀ ਕਮਿਸ਼ਨਰ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਜੰਮ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਜੇ. ਕੇ. ਐੱਲ. ਐੱਫ. ਦੇ ਕਾਰਜ ਕਰਤਾ ਨਈਮ ਭੱਟ ਦੀ ਹੱਤਿਆ ਵਿਚ ਸ਼ਾਮਲ ਦੋਸ਼ੀਆਂ  ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ।  ਜੇ. ਕੇ. ਐੱਲ. ਐੱਫ. ਅਤੇ ਟਰਾਂਸਪੋਰਟ ਯੂਨੀਅਨ ਦੇ ਕਾਰਜਕਰਤਾ ਰਾਵਲਕੋਟ ਸਥਿਤ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਧਰਨੇ 'ਤੇ ਬੈਠ ਗਏ। ਪ੍ਰਦਰਸ਼ਨਕਾਰੀ ਕਾਰਜਕਰਤਾ ਲਗਾਤਾਰ ਪਾਕਿਸਤਾਨੀ ਪੁਲਸ ਅਤੇ ਫੌਜ ਦੇ ਜ਼ੁਲਮਾਂ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਇਨ੍ਹਾਂ ਲੋਕਾਂ ਦੀ ਮੰਗ ਹੈ ਕਿ ਡਿਪਟੀ ਕਮਿਸ਼ਨਰ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਨਈਮ ਦੀ ਹੱਤਿਆ ਵਿਚ ਸ਼ਾਮਲ ਅਪਰਾਧੀਆਂ ਨੂੰ ਸਜ਼ਾ ਦਿੱਤੀ ਜਾਵੇ। ਉੱਧਰ ਕਸ਼ਮੀਰੀ ਕਾਰਜ ਕਰਤਾਵਾਂ ਨੇ ਵੀ ਨਈਮ ਨੂੰ ਇਨਸਾਫ ਦਵਾਉਣ ਅਤੇ ਪਾਕਿਸਤਾਨੀ ਫੌਜ ਅਤੇ ਪੁਲਸ ਦੇ ਬੇਰਹਿਮੀ ਵਿਰੁੱਧ ਹੈਸ਼ਟੈਗ ਜਸਟਿਸ ਫੌਰ ਨਈਮ ਮੁਹਿੰਮ ਵੀ ਚਲਾਈ ਹੈ, ਜਿਸ ਨੂੰ ਸੋਸ਼ਲ ਮੀਡੀਆ ਵਿਚ ਭਾਰੀ ਸਮਰਥਨ ਮਿਲ ਰਿਹਾ ਹੈ।


Related News