ਵਿਆਹੁਤਾ ਨੂੰ ਮਰਨ ਲਈ ਮਜਬੂਰ ਕਰਨ ''ਤੇ ਪਤੀ ਸਮੇਤ 3 ਖਿਲਾਫ਼ ਮਾਮਲਾ ਦਰਜ

Thursday, May 31, 2018 - 02:53 AM (IST)

ਵਿਆਹੁਤਾ ਨੂੰ ਮਰਨ ਲਈ ਮਜਬੂਰ ਕਰਨ ''ਤੇ ਪਤੀ ਸਮੇਤ 3 ਖਿਲਾਫ਼ ਮਾਮਲਾ ਦਰਜ

ਮਾਨਸਾ(ਜੱਸਲ)-ਇਕ ਵਿਆਹੁਤਾ ਲੜਕੀ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ 'ਚ ਝੁਨੀਰ ਪੁਲਸ ਨੇ ਉਸ ਦੇ ਪਤੀ ਸਮੇਤ ਤਿੰਨ ਵਿਅਕਤੀਆਂ ਦੇ ਖਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਹੈ।ਜਾਣਕਾਰੀ ਅਨੁਸਾਰ ਕਰੀਬ 14–15 ਸਾਲ ਪਹਿਲਾਂ ਹਰਸ਼ਦੀਪ ਕੌਰ ਵਾਸੀ ਪੇਰੋ ਦਾ ਵਿਆਹ ਜਸਪ੍ਰੀਤ ਸਿੰਘ ਵਾਸੀ ਰਤੀਆ ਨਾਲ ਹੋਇਆ ਸੀ, ਇਸ ਉਪਰੰਤ ਉਸ ਦਾ ਪਤੀ ਕਿਸੇ ਹੋਰ ਲੜਕੀ ਨਾਲ ਨਾਜਾਇਜ਼ ਸਬੰਧ ਰੱਖਦਾ ਸੀ, ਹਰਸ਼ਦੀਪ ਕੌਰ ਉਸ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ, ਜਿਸ ਕਾਰਨ ਜਸਪ੍ਰੀਤ ਸਿੰਘ ਉਸ ਨੂੰ ਮਾਨਸਿਕ ਤੌਰ 'ਤੇ ਤੰਗ–ਪ੍ਰੇਸ਼ਾਨ ਕਰਦਾ ਆ ਰਿਹਾ ਸੀ। ਇਨ੍ਹਾਂ ਹਾਲਾਤ ਤੋਂ ਤੰਗ ਆ ਕੇ ਵਿਆਹੁਤਾ ਹਰਸ਼ਦੀਪ ਕੌਰ ਨੇ ਬੀਤੇ ਦਿਨੀਂ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਮ੍ਰਿਤਕਾ ਦੇ ਭਰਾ ਰਣਜੀਤ ਸਿੰਘ ਵਾਸੀ ਪਿੰਡ ਪੇਰੋਂ ਦੇ ਬਿਆਨਾਂ 'ਤੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਮ੍ਰਿਤਕਾ ਦੇ ਪਤੀ ਜਸਪ੍ਰੀਤ ਸਿੰਘ ਸਮੇਤ ਤਿੰਨ ਖਿਲਾਫ਼ ਧਾਰਾ 306 ਦੇ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਜਾਰੀ ਕਰ ਦਿੱਤੀ ਹੈ।
 


Related News