ਆਸਟ੍ਰੇਲੀਆ ''ਚ ਦੋਹਰੀ ਨਾਗਰਿਕਤਾ ਦੇ ਮੁੱਦੇ ''ਤੇ 5 ਸੰਸਦ ਮੈਂਬਰਾਂ ਦੀ ਗਈ ਮੈਂਬਰਸ਼ਿਪ

Wednesday, May 09, 2018 - 01:50 PM (IST)

ਕੈਨਬਰਾ (ਭਾਸ਼ਾ)— ਆਸਟ੍ਰੇਲੀਆ 'ਚ ਚੋਣ ਲਈ ਦੋਹਰੀ ਨਾਗਰਿਕਤਾ 'ਤੇ 117 ਸਾਲ ਪੁਰਾਣੀ ਸੰਵਿਧਾਨਿਕ ਪਾਬੰਦੀ ਨੂੰ ਲੈ ਕੇ ਜਾਰੀ ਕਾਨੂੰਨੀ ਸੁਣਵਾਈ ਵਿਚ ਆਸਟ੍ਰੇਲੀਆ ਦੇ 5 ਸੰਸਦ ਮੈਂਬਰਾਂ ਦੀ ਸੰਸਦ ਵਿਚੋਂ ਮੈਂਬਰਸ਼ਿਪ ਚਲੀ ਗਈ। ਇਨ੍ਹਾਂ ਪੰਜ ਸੀਟਾਂ 'ਤੇ ਹੋਣ ਵਾਲੀਆਂ ਉਪ ਚੋਣਾਂ ਦੇ ਨਤੀਜਿਆਂ ਨਾਲ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੇ ਕੰਜ਼ਰਵੇਟਿਵ ਗਠਜੋੜ ਕੋਲ ਪ੍ਰਤੀਨਿਧੀ ਸਭਾ ਵਿਚ ਆਪਣੇ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਮੌਕਾ ਹੈ। ਇਸ ਗਠਜੋੜ ਕੋਲ ਇਕ ਸੀਟ ਦਾ ਬਹੁਮਤ ਹੈ ਅਤੇ ਸਰਕਾਰ ਚਲਾਉਣ ਲਈ ਸਦਨ ਵਿਚ ਦਲਾਂ ਦੇ ਬਹੁਮਤ ਦੀ ਲੋੜ ਹੁੰਦੀ ਹੈ। ਹਾਈ ਕੋਰਟ ਵਿਚ ਵਿਰੋਧੀ ਸੈਨੇਟਰ ਕੈਟੀ ਗੈਲਾਘਰ ਦਾ ਮਾਮਲਾ ਇਕ ਮਹੱਤਵਪੂਰਣ ਮੁੱਦਾ ਬਣ ਗਿਆ ਅਤੇ ਅਦਾਲਤ ਨੇ ਸੰਸਦ ਵਿਚ ਚੁਣੇ ਜਾਣ ਵਾਲੇ ਮੈਂਬਰਾਂ ਦੀ ਦੋਹਰੀ ਨਾਗਰਿਕਤਾ 'ਤੇ ਪਾਬੰਦੀ ਦੀ ਵਿਆਖਿਆ ਕੀਤੀ। ਅਦਾਲਤ ਵੱਲੋਂ ਉਸ ਨੂੰ ਖਾਰਜ ਕੀਤੇ ਜਾਣ ਬਾਅਦ ਚਾਰ ਹੋਰ ਸੰਸਦ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ।


Related News