ਅਰਜੁਨ ਨੇ ਗ੍ਰੈਂਡਮਾਸਟਰ ਜੀਆਤੇਦਿਨੋਵ ਨੂੰ ਹਰਾਇਆ

Tuesday, Jun 05, 2018 - 11:30 AM (IST)

ਅਰਜੁਨ ਨੇ ਗ੍ਰੈਂਡਮਾਸਟਰ ਜੀਆਤੇਦਿਨੋਵ ਨੂੰ ਹਰਾਇਆ

ਮੁੰਬਈ— ਫਿਡੇ ਮਾਸਟਰ ਅਰਜੁਨ ਇਰੀਗਾਈਸੀ ਨੇ ਦਸਵੇਂ ਮੁੰਬਈ ਮੇਅਰ ਕੱਪ ਕੌਮਾਂਤਰੀ ਓਪਨ ਸ਼ਤਰੰਜ ਟੂਰਨਾਮੈਂਟ 'ਚ ਅੱਜ ਇੱਥੇ ਅਮਰੀਕਾ ਦੇ ਗ੍ਰੈਂਡਮਾਸਟਰ ਰਾਸੇਟ ਜੀਆਤੇਦਿਨੋਵ ਨੂੰ ਹਰਾ ਕੇ ਉਲਟਫੇਰ ਕੀਤਾ। 

ਅਰਜੁਨ ਇਕ ਸਮੇਂ ਬੁਰੀ ਸਥਿਤੀ 'ਚ ਸਨ ਪਰ ਜੀਆਤੇਦਿਨੋਵੋ ਦੀ ਇਕ ਗਲਤ ਚਾਲ ਕਰਕੇ ਉਨ੍ਹਾਂ ਵਾਪਸੀ ਕੀਤੀ ਅਤੇ 43 ਚਾਲ 'ਚ ਮੈਚ ਆਪਣੇ ਨਾਂ ਕਰ ਲਿਆ। ਦੂਜੇ ਭਾਰਤੀਆਂ ਚ ਗ੍ਰੈਂਡਮਾਸਟਰ ਸੰਦੀਪਨ ਚੰਦਾ, ਮਣੀਗੰਦਨ ਐੱਸ.ਐੱਸ. ਅਤੇ ਕੁਸ਼ਾਗਰ ਮੋਹਨ ਵੀ ਆਪਣੇ-ਆਪਣੇ ਮੈਚ ਜਿੱਤਣ 'ਚ ਕਾਮਯਾਬ ਰਹੇ ਜਦਕਿ ਨਵੀਨ ਖੰਨਾ ਨੂੰ ਤਜ਼ਾਕਿਸਤਾਨ ਦੇ ਅਮਾਨੋਤੋਵ ਫਾਰਰੂਖ ਦੇ ਖਿਲਾਫ ਹਰਾ ਦਾ ਸਾਹਮਣਾ ਕਰਨਾ ਪਿਆ।


Related News