ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ''ਚ ਪਤੀ ਖਿਲਾਫ ਮਾਮਲਾ ਦਰਜ
Thursday, May 31, 2018 - 05:14 AM (IST)
ਫਗਵਾੜਾ, (ਜਲੋਟਾ)— ਫਗਵਾੜਾ ਪੁਲਸ ਨੇ ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਪਤੀ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੀੜਤ ਸੀਮਾ ਪੁੱਤਰੀ ਭਗਵਤੀ ਪ੍ਰਸਾਦ ਵਾਸੀ ਗਲੀ ਨੰਬਰ 8, ਮਨਸਾ ਦੇਵੀ ਨਗਰ ਫਗਵਾੜਾ ਨੇ ਖੁਲਾਸਾ ਕੀਤਾ ਹੈ ਕਿ ਉਸ ਕੋਲੋਂ ਵਿਆਹ ਦੇ ਬਾਅਦ ਪਤੀ ਰਣਜੀਤ ਗਿਰੀ ਪੁੱਤਰ ਸਤੀਸ਼ ਗਿਰੀ ਵਾਸੀ ਟਿੱਬਾ ਰੋਡ, ਲਾਡੋਵਾਲ ਲੁਧਿਆਣਾ ਦਾਜ ਦੀ ਮੰਗ ਕਰ ਕੇ ਪ੍ਰੇਸ਼ਾਨ ਕਰ ਰਿਹਾ ਸੀ। ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
