ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ

Tuesday, May 15, 2018 - 12:26 AM (IST)

ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ

ਨਵਾਂਸ਼ਹਿਰ,   (ਤ੍ਰਿਪਾਠੀ)-  ਵਿਆਹੁਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ਾਂ ਤਹਿਤ ਪਤੀ, ਸੱਸ ਅਤੇ ਸਹੁਰੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। 
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਗੁਰਸ਼ਰਨ ਕੌਰ ਪੁੱਤਰੀ ਸੁੱਚਾ ਸਿੰਘ ਵਾਸੀ ਮਿੱਲ ਕਾਲੋਨੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਦਾ ਵਿਆਹ ਜ਼ਿਲਾ ਜਲੰਧਰ ਦੇ ਪਿੰਡ ਧਲੇਤਾ ਵਾਸੀ ਪ੍ਰਦੀਪ ਕੁਮਾਰ  ਪੁੱਤਰ ਮੰਗਤ ਰਾਮ ਨਾਲ ਹੋਇਆ  ਸੀ।  ਵਿਆਹ ’ਚ ਉਸਦੇ ਪੇਕੇ ਪਰਿਵਾਰ ਵੱਲੋਂ ਆਪਣੀ ਹੈਸੀਅਤ ਤੋਂ ਵੱਧ ਦਾਜ ਵੀ ਦਿੱਤਾ ਗਿਆ ਸੀ।  ਉਸਦਾ ਪਤੀ ਦੁਬਈ ’ਚ ਕੰਮ ਕਰਦਾ ਸੀ ਅਤੇ ਵਿਆਹ  ਦੇ ਕਰੀਬ 6 ਮਹੀਨੇ ਬਾਅਦ ਉਹ ਮੁਡ਼ ਆਪਣੇ ਕੰਮ ’ਤੇ ਦੁਬਈ ਚਲਾ ਗਿਆ।  ਉਸਨੇ ਦੱਸਿਆ ਕਿ ਪਹਿਲਾਂ 6 ਮਹੀਨੇ ਤੱਕ ਉਸਦੇ ਪਤੀ ਅਤੇ ਸਹੁਰਿਆਂ ਦਾ ਰਵੱਈਆ ਉਸ ਨਾਲ ਠੀਕ ਰਿਹਾ ਪਰ ਪਤੀ  ਦੇ ਵਿਦੇਸ਼ ਜਾਣ  ਤੋਂ ਬਾਅਦ ਉਸਦੇ ਸਹੁਰੇ ਪਰਿਵਾਰ ਨੇ ਉਸਨੂੰ ਹੋਰ ਦਾਜ ਲਿਆਉਣ ਲਈ  ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
  ਇਸ ਸਬੰਧੀ ਜਦੋਂ ਉਸਨੇ ਆਪਣੇ ਪਤੀ ਨੂੰ ਫੋਨ ’ਤੇ ਦੱਸਿਆ ਤਾਂ ਉਸਨੇ ਵੀ ਆਪਣੇ ਮਾਤਾ-ਪਿਤਾ ਦਾ ਪੱਖ ਲਿਆ।  ਉਸਨੇ ਇਕ ਲਡ਼ਕੀ ਨੂੰ ਜਨਮ ਦਿੱਤਾ, ਜਿਸਦੀ ਬਾਅਦ ’ਚ ਹਸਪਤਾਲ ’ਚ ਮੌਤ ਹੋ ਗਈ।   ਉਸਦੀ ਲਡ਼ਕੀ  ਦੇ ਬੀਮਾਰ ਹੋਣ ’ਤੇ ਉਸਦੇ ਸਹੁਰਾ ਪਰਿਵਾਰ ਨੇ ਲਡ਼ਕੀ ਦੇ ਇਲਾਜ ਦਾ ਖਰਚ ਨਹੀ ਚੁੱਕਿਆ ਅਤ ਉਹ  ਸਾਰਾ  ਖਰਚ  ਵੀ  ਉਸਦੇ ਮਾਪਿਆਂ ਨੇ ਹੀ ਕੀਤਾ।  ਇਸ ਸ਼ਿਕਾਇਤ ਦੀ ਜਾਂਚ ਉਪਰੰਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਸ਼ਿਕਾਇਕਰਤਾ ਦੇ ਪਤੀ ਪ੍ਰਦੀਪ ਕੁਮਾਰ, ਸਹੁਰੇ ਮੰਗਤ ਰਾਮ ਅਤੇ ਸੱਸ ਜਸਪਾਲ ਕੌਰ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News