ਮੁੱਖ ਡਰਾਅ ''ਚ ਨਹੀਂ ਪਹੁੰਚ ਸਕੇ ਪ੍ਰਜਨੇਸ਼, ਯੁਕੀ ਤੋਂ ਉਮੀਦਾਂ

05/26/2018 6:46:49 PM

ਪੈਰਿਸ : ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਸਾਲ ਦੇ ਦੂਜੇ ਗ੍ਰੈਂਡਸਲੈਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਅਤੇ ਆਖਰੀ ਕੁਆਲੀਫਾਈਂਗ 'ਚ 13ਵੀਂ ਸੀਡ ਸਵੀਡਨ ਦੇ ਐਲਿਅਸ ਯੇਮੇਰ ਤੋਂ 3-6, 4-6 ਨਾਲ ਹਰਾ ਕੇ ਮੁੱਖ ਡਰਾਅ 'ਚ ਪਹੁੰਚਣ ਤੋਂ ਖੁੰਝ ਗਏ। ਵਿਸ਼ਵ 'ਚ 183ਵੀਂ ਰੈਂਕਿੰਗ ਦੇ 28 ਸਾਲਾਂ ਪ੍ਰਜਨੇਸ਼ ਨੇ ਕੁਆਲੀਫਾਈਂਗ ਤੋਂ ਪਹਿਲਾਂ ਦੋ ਰਾਊਂਡ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਆਖਰੀ ਰਾਊਂਡ 'ਚ ਉਨ੍ਹਾਂ ਦੀ ਚੁਣੌਤੀ ਲਗਾਤਾਰ ਸੈਟਾਂ 'ਚ ਦਮ ਤੋੜ ਗਈ। ਫ੍ਰੈਂਚ ਓਪਨ ਦੇ ਸਿੰਗਲ ਮੁਕਾਬਲਿਆਂ 'ਚ ਹੁਣ ਭਾਰਤ ਦੀਆਂ ਉਮੀਦਾਂ ਨੰਬਰ ਇਕ ਦੇ ਯੂਕੀ ਭਾਂਬਰੀ 'ਤੇ ਟਿੱਕ ਗਈਆਂ ਹਨ ਜਿਨ੍ਹਾਂ ਨੂੰ ਉਨ੍ਹਾਂ ਦੀ ਵਿਸ਼ਵ ਰੈਂਕਿੰਗ ਕਾਰਨ ਸਿੱਧੇ ਮੁੱਖ ਡਰਾਅ 'ਚ ਪ੍ਰਵੇਸ਼ ਮਿਲਿਆ ਸੀ। ਯੁਕੀ ਦਾ ਪਹਿਲੇ ਰਾਊਂਡ 'ਚ ਵਿਸ਼ਵ ਰੈਂਕਿੰਗ 'ਚ 113ਵੇਂ ਸਥਾਨ ਦੇ ਖਿਡਾਰੀ ਯੇਨ ਸੁਨ ਲੂ ਨਾ ਮੁਕਾਬਲਾ ਹੋਵੇਗਾ।


Related News