ਬ੍ਰੇਕਫਾਸਟ ''ਚ ਬਣਾਓ ਸਪੈਸ਼ਲ Butter Chicken Prantha

05/19/2018 12:21:13 PM

ਜਲੰਧਰ— ਪਰੌਂਠੇ ਦਾ ਨਾਮ ਸੁਣਦੇ ਹੀ ਸਵੇਰੇ ਦੀ ਭੁੱਖ ਦੁੱਗਣੀ ਹੋ ਜਾਂਦੀ ਹੈ। ਜੇਕਰ ਤੁਸੀਂ ਬੱਚਿਆਂ ਅਤੇ ਵੱਡਿਆਂ ਨੂੰ ਹੈਲਦੀ ਅਤੇ ਯੰਮੀ ਨਾਸ਼ਤਾ ਕਰਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਬਟਰ ਚਿਕਨ ਪਰੌਂਠਾ ਬਣਾ ਕੇ ਖਿਲਾਓ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। 
ਸਮੱਗਰੀ—
(ਆਟੇ ਲਈ) 

ਕਣਕ ਦਾ ਆਟਾ - 325 ਗ੍ਰਾਮ
ਨਮਕ - 1/4 ਚੱਮਚ
ਤੇਲ - 1 ਚੱਮਚ
ਪਾਣੀ - 220 ਮਿਲੀਲੀਟਰ

(ਸਟਫਿੰਗ ਲਈ)
ਕੀਮਾ ਚਿਕਨ - 400 ਗ੍ਰਾਮ
ਨਮਕ - 1/2 ਚੱਮਚ
ਕਾਲੀ ਮਿਰਚ ਪਾਊਡਰ - 1/2 ਚੱਮਚ
ਨਿੰਬੂ ਦਾ ਰਸ - 1 ਚੱਮਚ
ਮੱਖਣ - 2 ਚੱਮਚ
ਅਦਰਕ-ਲਸਣ ਦਾ ਪੇਸਟ - 2 ਚੱਮਚ
ਹਰੀ ਮਿਰਚ - 2 ਚੱਮਚ
ਟਮਾਟਰ ਪਿਊਰੀ - 250 ਗ੍ਰਾਮ
ਲਾਲ ਮਿਰਚ - 2 ਚੱਮਚ
ਚੀਨੀ - 2 ਚੱਮਚ
ਕਾਜੂ ਦਾ ਪੇਸਟ - 2 ਚੱਮਚ
ਗਰਮ ਮਸਾਲਾ - 2 ਚੱਮਚ
ਫਰੈਸ਼ ਕਰੀਮ - 2 ਚੱਮਚ
ਸੁੱਕੀ ਮੇਥੀ ਦੀਆਂ ਪੱਤੀਆਂ - 2 ਚੱਮਚ
ਧਨੀਆ - 2 ਚੱਮਚ
ਨਮਕ - 1 ਚੱਮਚ
ਕਣਕ ਦਾ ਆਟਾ - ਵੇਲਣ ਲਈ
ਤੇਲ - ਬਰਸ਼ਿੰਗ ਲਈ
ਵਿਧੀ—
(ਆਟੇ ਲਈ)
1. ਸਭ ਤੋਂ ਪਹਿਲਾਂ ਬਾਊਲ ਵਿਚ 325 ਗ੍ਰਾਮ ਕਣਕ ਦਾ ਆਟਾ, 1/4 ਚੱਮਚ ਨਮਕ, 1 ਚੱਮਚ ਤੇਲ, 220 ਮਿਲੀਲੀਟਰ ਪਾਣੀ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।

(ਸਟਫਿੰਗ ਲਈ) 
1. ਦੂੱਜੇ ਬਾਊਲ ਵਿਚ 400 ਗ੍ਰਾਮ ਕੀਮਾ ਚਿਕਨ, 1/2 ਚੱਮਚ ਨਮਕ, 1/2 ਚੱਮਚ ਕਾਲੀ ਮਿਰਚ ਪਾਊਡਰ, 1 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਇਸ ਨੂੰ 20 ਮਿੰਟ ਮੈਰੀਨੇਟ ਹੋਣ ਲਈ ਰੱਖ ਦਿਓ।
2. ਪੈਨ ਵਿਚ 2 ਚੱਮਚ ਮੱਖਣ ਗਰਮ ਕਰੋ ਅਤੇ 2 ਚੱਮਚ ਅਦਰਕ-ਲਸਣ ਦਾ ਪੇਸਟ ਪਾ ਕੇ 2-3 ਮਿੰਟ ਤੱਕ ਪਕਾਓ।
3. ਹੁਣ 2 ਚੱਮਚ ਹਰੀ ਮਿਰਚ ਪਾਓ ਅਤੇ ਹਿਲਾਓ।
4. ਫਿਰ ਇਸ ਵਿਚ 250 ਗ੍ਰਾਮ ਟਮਾਟਰ ਪਿਊਰੀ ਮਿਲਾ ਕੇ 3 ਤੋਂ 5 ਮਿੰਟ ਤੱਕ ਪੱਕਣ ਦਿਓ।
5. ਇਸ ਤੋਂ ਬਾਅਦ ਇਸ ਵਿਚ 2 ਚੱਮਚ ਲਾਲ ਮਿਰਚ, 2 ਚੱਮਚ ਚੀਨੀ, 2 ਚੱਮਚ ਕਾਜੂ ਦਾ ਪੇਸਟ, 2 ਚੱਮਚ ਗਰਮ ਮਸਾਲਾ ਮਿਲਾਓ।
6. ਹੁਣ ਮਸਾਲੇਦਾਰ ਚਿਕਨ ਮਿਕਸ ਕਰੋ ਅਤੇ ਬਾਅਦ ਵਿਚ 2 ਚੱਮਚ ਫਰੈੱਸ਼ ਕਰੀਮ, 2 ਚੱਮਚ ਸੁੱਕੀ ਮੇਥੀ ਦੀਆਂ ਪੱਤੀਆਂ, 2 ਚੱਮਚ ਧਨੀਆ, 1 ਚੱਮਚ ਨਮਕ ਮਿਲਾ ਕੇ 5 ਤੋਂ 7 ਮਿੰਟ ਤੱਕ ਪਕਾਓ।
7. ਇਸ ਨੂੰ ਪਕਾਉਣ ਤੋਂ ਬਾਅਦ ਇਕ ਪਾਸੇ ਰੱਖ ਦਿਓ।

(ਬਾਕੀ ਦੀ ਤਿਆਰੀ)
8. ਗੁੰਨੇ ਹੋਏ ਆਟੇ 'ਚੋਂ ਕੁਝ ਹਿੱਸਾ ਲੈ ਕੇ ਇਸ ਦੀਆਂ ਲੋਈਆਂ ਬਣਾਓ। (ਵੀਡੀਓ ਦੇਖੋ)
9. ਹੁਣ ਲੋਈਆਂ ਨੂੰ ਹੱਥਾਂ ਨਾਲ ਥੋੜ੍ਹਾ ਫੈਲਾਓ ਅਤੇ ਇਸ 'ਤੇ ਕੁਝ ਚੱਮਚ ਤਿਆਰ ਕੀਤੇ ਸਟਫਿੰਗ ਮਿਸ਼ਰਣ  ਦੇ ਪਾ ਕੇ ਇਸ ਦੇ ਕਿਨਾਰਿਆਂ ਨੂੰ ਮਿਲਾ ਕੇ ਚੰਗੀ ਤਰ੍ਹਾਂ ਬੰਦ ਕਰੋ, ਤਾਂ ਕਿ ਸਟਫਿੰਗ ਮਿਸ਼ਰਣ ਬਾਹਰ ਨਾ ਨਿਕਲ ਪਾਵੇ।
10. ਫਿਰ ਇਸ ਨੂੰ ਥੋੜ੍ਹਾ-ਜਿਹਾ ਹੱਥਾਂ ਨਾਲ ਫੈਲਾਓ ਅਤੇ ਬਾਅਦ 'ਚ ਵੇਲਣੇ ਨਾਲ ਪਰੌਂਠੇ ਦੀ ਤਰ੍ਹਾਂ ਬੇਲ ਲਓ।
11. ਤਵੇ ਨੂੰ ਗਰਮ ਕਰਕੇ ਉਸ 'ਤੇ ਪਰੌਂਠਾ ਪਾ ਕੇ ਘੱਟ ਗੈਸ 'ਤੇ ਤਿੰਨ ਮਿੰਟ ਤੱਕ ਸੇਂਕ ਲਓ। ਹੁਣ ਇਸ ਨੂੰ ਪਲਟੋ ਅਤੇ ਇਸ 'ਤੇ ਤੇਲ ਪਾ ਕੇ ਫੈਲਾ ਲਓ। ਇਸ ਨੂੰ ਘੱਟ ਗੈਸ 'ਤੇ ਸੇਕੋ।
12. ਹੁਣ ਇਸ ਨੂੰ ਪਲਟ ਕੇ ਦੋਬਾਰਾ ਤੇਲ ਫੈਲਾਓ ਅਤੇ ਘੱਟ ਸੇਕ 'ਤੇ ਇਸ ਨੂੰ ਬਰਾਊਨ ਹੋਣ ਤੱਕ ਪਕਾਓ।
13. ਬਟਰ ਚਿਕਨ ਪਰੌਂਠਾ ਬਣ ਕੇ ਤਿਆਰ ਹੈ। ਇਸ ਨੂੰ ਸਾਓਸ ਨਾਲ ਸਰਵ ਕਰੋ।

 


Related News