ਬੁੱਲਾ ਪੁੱਛੇ ਖੁੱਦ ਨੂੰ

05/17/2018 3:46:44 PM

ਬੁੱਲਾ ਪੁੱਛੇ ਖੁੱਦ ਨੂੰ,
ਕੀ ਜਾਣੇ ਉਹ ਕੌਣ,
ਕਦੇ-ਕਦੇ ਉਹ ਹੱਸਦਾ ਸੀ,
ਕਦੇ ਸੀ ਲੱਗਦਾ ਰੌਣ।
ਇਸ ਅਨੋਖੀ ਖੇਡ ਵਿਚ,
ਉਹ ਜਜ਼ਬਾਤੀ ਹੋ ਗਿਆ,
ਲੋਕਾਂ ਸਮਝਿਆ ਦੇਖਕੇ,
ਕਰਾਮਾਤੀ ਉਹ ਹੋ ਗਿਆ,
ਇਹ ਕਰਾਮਾਤ ਨਾ ਕੋਈ ਸੀ,
ਰੱਬ ਦੀ ਸੀ ਕੋਈ ਪੌਣ,
ਬੁੱਲਾ ਪੁੱਛੇ ਖੁੱਦ ਨੂੰ,
ਕੀ ਜਾਣੇ ਉਹ ਕੌਣ,
ਕਦੇ-ਕਦੇ ਉਹ ਹੱਸਦਾ ਸੀ,
ਕਦੇ ਸੀ ਲੱਗਦਾ ਰੌਣ।
ਸਮਝ 'ਸੁਰਿੰਦਰ' ਆ ਗਈ,
ਬੁੱਲੇ ਦੀ ਗੱਲ ਭਾ ਗਈ,
ਬਣ ਜਾ ਤੂੰ ਵੀ ਬੁੱਲੇ ਵਾਂਗੂੰ,
ਝੂਠ ਨੂੰ ਤੂੰ ਵੀ ਲਾ ਦੇ ਲਾਂਬੂੰ,
ਸੱਚ ਬੈਠਾ ਹੈ ਤੇਰੇ ਅੰਦਰ,
ਤੇਰੀ ਬਾਹਰ ਝੁਕੇ ਕਿਉਂ ਧੌਣ,
ਬੁੱਲਾਂ ਪੁੱਛੇ ਖੁੱਦ ਨੂੰ,
ਕੀ ਜਾਣੇ ਉਹ ਕੌਣ,
ਕਦੇ-ਕਦੇ ਉਹ ਹੱਸਦਾ ਸੀ,
ਕਦੇ ਸੀ ਲੱਗਦਾ ਰੌਣ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000


Related News